07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਦਾ ਜਥਾ ਬੀਜਾ ਤੋਂ ਚੰਡੀਗੜ੍ਹ ਨੂੰ ਹੋਇਆ ਰਵਾਨਾ

ਪਾਇਲ, 6 ਸਤੰਬਰ (ਰਾਜਿੰਦਰ ਸਿੰਘ)-ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ, ਭਾਰਤ ਦੀ ਇੱਕ ਅਹਿਮ ਮੀਟਿੰਗ ਪਾਇਲ ਵਿਖੇ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਮੰਚ ਵੱਲੋਂ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਾਜਕੋਮਲ ਸਿੰਘ ਨੂੰ ਜ਼ਿਲ੍ਹਾ ਚੇਅਰਮੈਨ ਯੂਥ ਵਿੰਗ, ਰਵੀਇੰਦਰ ਸਿੰਘ ਨੂੰ ਚੇਅਰਮੈਨ ਯੂਥ ਵਿੰਗ ਬਲਾਕ ਦੋਰਾਹਾ, ਮਨਵੀਰ ਸਿੰਘ ਨੂੰ ਮੀਤ ਪ੍ਰਧਾਨ ਸਰਕਲ ਪਾਇਲ, ਜਗਜੋਤ ਸਿੰਘ ਨੂੰ ਸਕੱਤਰ ਯੂਥ ਵਿੰਗ ਸਰਕਲ ਪਾਇਲ, ਸੁਖਦੇਵ ਸਿੰਘ ਨੂੰ ਪ੍ਰਧਾਨ ਯੂਥ ਵਿੰਗ ਸਰਕਲ ਪਾਇਲ ਅਤੇ ਡਾਕਟਰ ਅਨਵਰ ਖ਼ਾਨ ਨੂੰ ਪ੍ਰਧਾਨ ਸਰਕਲ ਰਾੜਾ ਸਾਹਿਬ ਨਿਯੁੱਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਡੱਟ ਕੇ ਬੁਲੰਦ ਕਰਾਂਗਾ - ਰਾਜਕੋਮਲ ਸਿੰਘ ਪਾਇਲ 07-09-2026
ਪਾਇਲ, 6 ਸਤੰਬਰ (ਰਾਜਿੰਦਰ ਸਿੰਘ)-ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ, ਭਾਰਤ ਦੀ ਇੱਕ ਅਹਿਮ ਮੀਟਿੰਗ ਪਾਇਲ ਵਿਖੇ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਮੰਚ ਵੱਲੋਂ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਾਜਕੋਮਲ ਸਿੰਘ ਨੂੰ ਜ਼ਿਲ੍ਹਾ ਚੇਅਰਮੈਨ ਯੂਥ ਵਿੰਗ, ਰਵੀਇੰਦਰ ਸਿੰਘ ਨੂੰ ਚੇਅਰਮੈਨ ਯੂਥ ਵਿੰਗ ਬਲਾਕ ਦੋਰਾਹਾ, ਮਨਵੀਰ ਸਿੰਘ ਨੂੰ ਮੀਤ ਪ੍ਰਧਾਨ ਸਰਕਲ ਪਾਇਲ, ਜਗਜੋਤ ਸਿੰਘ ਨੂੰ ਸਕੱਤਰ ਯੂਥ ਵਿੰਗ ਸਰਕਲ ਪਾਇਲ, ਸੁਖਦੇਵ ਸਿੰਘ ਨੂੰ ਪ੍ਰਧਾਨ ਯੂਥ ਵਿੰਗ ਸਰਕਲ ਪਾਇਲ ਅਤੇ ਡਾਕਟਰ ਅਨਵਰ ਖ਼ਾਨ ਨੂੰ ਪ੍ਰਧਾਨ ਸਰਕਲ ਰਾੜਾ ਸਾਹਿਬ ਨਿਯੁੱਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਕਿਹਾ ਕਿ ਜਲਦੀ ਹੀ ਪਿੰਡ ਪੱਧਰ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਪੂਰਨ ਤੌਰ ’ਤੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕੁਝ ਲੋਕ ਇਸ ਕਰਕੇ ਸਮਾਜਿਕ ਵਧੀਕੀਆਂ,ਧੱਕੇਸ਼ਾਹੀਆਂ ਤੇ ਦੁੱਖਾਂ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਉਹ ਆਪਣੇ ਅਸਲੀ ਹੱਕਾਂ ਤੋਂ ਅਣਜਾਣ ਹਨ,ਜੋ ਸਾਨੂੰ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਨੂੰ ਸੰਵਿਧਾਨ ਰਾਹੀ ਦਿੱਤੇ ਹਨ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਰਾਜਕੋਮਲ ਸਿੰਘ ਪਾਇਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਰਜਿ. ਪੰਜਾਬ, ਭਾਰਤ ਵੱਲੋਂ ਜਲਦੀ ਹੀ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਕੇ ਹਮੇਸ਼ਾ ਲਈ ਡੱਟ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਵੀ ਸਾਨੂੰ ਮੰਚ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਪੂਰੀ ਇਮਾਨਦਾਰੀ ,ਸਿਦਕਦਿਲੀ ਅਤੇ ਤਨਦੇਹੀ ਨਾਲ ਨਿਭਾਉਣ ਲਈ 1 ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ। 1 ਹੋਰਨਾਂ ਤੋਂ ਇਲਾਵਾ ਪਦਮ ਮਾਨ ਚੇਅਰਮੈਨ ਜੈਪੁਰ ਰਾਜਸਥਾਨ, ਪ੍ਰਸਿੱਧ ਲੇਖਕ ਹਰਪ੍ਰੀਤ ਸਿੰਘ ਸਿਹੋੜਾ, ਰਣਜੀਤ ਸਿੰਘ ਚੇਅਰਮੈਨ ਸਰਕਲ ਪਾਇਲ, ਸੰਜੀਵ ਕੁਮਾਰ ਗੌੜ, ਸੁਖਵਿੰਦਰ ਸਿੰਘ, ਹਰਮਨਦੀਪ ਸਿੰਘ, ਸੁਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਨੇ ਵੀ ਮੀਟਿੰਗ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਿਆੜ੍ਹ ਵਿਖੇ ਕਲਸ ਗੋਤ ਦੇ ਵੱਡੇ ਵੱਡੇਰਿਆਂ ਸਾਲਾਨਾਂ ਭੰਡਾਰਾ 10 ਨੂੰ ਅਗਲੀ ਖ਼ਬਰ ਗਰੀਬਦਾਸ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀਵਾਂ ਦੇ ਕਲਿਆਣ ਹਿੱਤ ਗ੍ਰੰਥ ਹੈ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਭੂਰੀ ਵਾਲੇ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।