08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਲੰਢਾ ਵਿੱਚ ਚੋਰਾਂ ਨੇ ਕੀਤੀ ਇੱਕ ਘਰ ਵਿੱਚ ਚੋਰੀ

ਦੋਰਾਹਾ, 7 ਸਤੰਬਰ (ਪੱਤਰ ਪ੍ਰੇਰਕ)-ਪਿੰਡ ਲੰਢਾ ਵਿੱਚ ਇੱਕ ਘਰ ਦੇ ਵਿੱਚ ਚੋਰੀ ਕਰਨ ਅਤੇ ਇੱਕ ਘਰ ਦੇ ਜਿੰਦੇ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਸਤਰੀ ਸਵਰਨ ਸਿੰਘ ਦੇ ਦੱਸਣ ਅਨੁਸਾਰ ਓਹ ਆਪਣੀ ਪਤਨੀ ਸਮੇਤ ਦਿੱਲੀ ਰਹਿੰਦੇ ਆਪਣੇ ਬੇਟੇ ਦੇ ਬਿਮਾਰ ਪੁੱਤਰ ਦੀ ਖ਼ਬਰ ਲੈਣ ਗਏ ਸਨ।

ਪਿੰਡ ਲੰਢਾ ਵਿਖੇ ਚੋਰਾਂ ਵਲੋਂ ਖਿਲਾਰਿਆ ਗਿਆ ਤੇ ਪੜਤਾਲ ਕਰਦੇ ਹੋਏ ਥਾਣੇਦਾਰ ਜਤਿੰਦਰ ਸਿੰਘ ਨਾਲ ਸਰਪੰਚ ਪਲਵਿੰਦਰ ਸਿੰਘ, ਸਾਬਕਾ ਪੰਚ ਜਸਵੀਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਪੰਚ। ਤਸਵੀਰ ਜਸਵੀਰ ਝੱਜ 08-09-2026
ਦੋਰਾਹਾ, 7 ਸਤੰਬਰ (ਪੱਤਰ ਪ੍ਰੇਰਕ)-ਪਿੰਡ ਲੰਢਾ ਵਿੱਚ ਇੱਕ ਘਰ ਦੇ ਵਿੱਚ ਚੋਰੀ ਕਰਨ ਅਤੇ ਇੱਕ ਘਰ ਦੇ ਜਿੰਦੇ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ। ਮਿਸਤਰੀ ਸਵਰਨ ਸਿੰਘ ਦੇ ਦੱਸਣ ਅਨੁਸਾਰ ਓਹ ਆਪਣੀ ਪਤਨੀ ਸਮੇਤ ਦਿੱਲੀ ਰਹਿੰਦੇ ਆਪਣੇ ਬੇਟੇ ਦੇ ਬਿਮਾਰ ਪੁੱਤਰ ਦੀ ਖ਼ਬਰ ਲੈਣ ਗਏ ਸਨ। ਅੱਜ ਜਦੋਂ ਸਵਰਨ ਸਿੰਘ ਨੇ ਘਰ ਆ ਕੇ ਆਪਣਾ ਬਾਹਰਲਾ ਦਰਵਾਜ਼ਾ ਖੋਲਿਆ ਤਾਂ ਅੰਦਰ ਘਰ ਦੇ ਜਿੰਦੇ ਟੁੱਟੇ, ਘਰ ਦਾ ਸਮਾਨ ਖਿਲਰ ਪਿਆ ਦੇਖਿਆ। ਜਿਸ ਵਿੱਚ ਇਕ ਲੱਖ ਰੁਪਏ ਦੀ ਕਮੇਟੀ ਤੇ ਬੁਟੀਕ ਦਾ ਬਿਜਨਸ ਕਰਦੇ ਹੋਣ ਕਰਕੇ ਕੁੱਝ ਸਮਾਨ ਲਿਆਉਣ ਲਈ ਪੰਜਾਹ ਰੁਪਏ ਰੱਖੇ ਸਨ। ਘਰ ਦੇ ਅੰਦਰੋਂ ਲੌਕਰ ਅਤੇ ਪੇਟੀਆਂ ਦੇ ਜਿੰਦੇ ਤੋੜ ਕੇ 15 ਤੋਲੇ ਦੇ ਕਰੀਬ ਸੋਨਾ ਅਤੇ ਕਰੀਬ ਡੇਢ ਲੱਖ ਰੁਪਏ ਚੋਰੀ ਕਰ ਲਏ ਗਏ ਹਨ। ਸਰਪੰਚ ਪਲਵਿੰਦਰ ਸਿੰਘ, ਸਾਬਕਾ ਪੰਚ ਜਸਵੀਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਪੰਚ ਨੇ ਹੋਰ ਦੱਸਿਆ ਕਿ ਇਸੇ ਰਾਤ ਨੂੰ ਬਚਿੱਤਰ ਸਿੰਘ ਜਿਸ ਦਾ ਪੁੱਤਰ ਵਿਦੇਸ਼ ਰਹਿੰਦਾ ਹੋਣ ਕਾਰਨ, ਉਸ ਦੀ ਵਿਧਵਾ ਆਪਣੀ ਬੇਟੀ ਕੋਲ ਰਹਿੰਦੀ ਹੈ। ਉਸ ਦੇ ਘਰ ਦੇ ਵੀ ਜਿੰਦੇ ਤੋੜੇ ਗਏ ਪਰ ਚੋਰ ਕਿਸੇ ਕਾਰਨ ਘਰ ਦੇ ਅੰਦਰ ਦਾਖਲ ਨਹੀਂ ਹੋ ਸਕੇ। ਦੋਰਾਹਾ ਤੋਂ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਨੇ ਕਿਹਾ ਕਿ ਇਤਲਾਹ ਮਿਲਣ ਉਪਰੰਤ ਘਰ ਪਹੁੰਚ ਕੇ ਮੌਕਾ ਦੇਖਿਆ। ਉਹਨਾਂ ਲਾਗਲੇ ਘਰਾਂ ਦੇ ਕੈਮਰਿਆਂ ਦੀ ਘੋਖ ਕਰਕੇ, ਇਸ ਹੋਈ ਚੋਰੀ ਦੀ ਵਾਰਦਾਤ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਪਿੰਡ ਹਿਆਤਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਨੇ ਮੰਗਾਂ ਪ੍ਰਤੀ ਐੱਸ. ਡੀ. ਐੱਮ. ਦਫ਼ਤਰ ਵਿਖੇ ਤਹਿਸੀਲਦਾਰ ਸਮਰਾਲਾ ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।