17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਹਿਕਾਰੀ ਸਭਾ ਮਾਨੂੰਪੁਰ ’ਤੇ ਲਗਾਤਾਰ ਚੌਥੀ ਵਾਰ ਸ਼੍ਰੋ. ਅ. ਦਲ ਰਿਹਾ ਕਾਬਜ਼

ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ. ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋਇਆ ਹੈ।

ਅਜੀਤ ਡੈਸਕ 17-09-2026
ਸਮਰਾਲਾ, 16 ਸਤੰਬਰ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ. ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸ ਦੇ ਕੁੱਲ 11 ਮੈਂਬਰ ਹਨ, ਜਿਨ੍ਹਾਂ ਵਿਚ 8 ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹਨ, ਜਿਨ੍ਹਾਂ ਵਿਚ ਦਲਵੀਰ ਸਿੰਘ ਸੇਖੋਂ, ਅਰਜਿੰਦਰ ਸਿੰਘ ਸੇਖੋਂ, ਹਰਦੀਪ ਸਿੰਘ ਸੇਖੋਂ, ਨਿਰਮਲ ਸਿੰਘ ਸਾਬਕਾ ਪੰਚ, ਪਰਮਿੰਦਰ ਸਿੰਘ ਸੇਖੋਂ, ਪਰਮਜੀਤ ਕੌਰ ਸੇਖੋਂ, ਕੁਲਦੀਪ ਕੌਰ ਸੇਖੋਂ, ਮਨਦੀਪ ਸਿੰਘ ਪੰਚ ਸ਼ਾਮਲ ਹਨ। ਇਨ੍ਹਾਂ ਚੁਣੇ ਮੈਂਬਰਾਂ ਨੂੰ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਫ਼ੋਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮਾਨੂੰਪੁਰ ਸਹਿਕਾਰੀ ਸਭਾ ਜਿਸ ਉੱਤੇ ਪਿਛਲੀਆਂ ਤਿੰਨ ਟਰਮਾਂ ਤੋਂ ਅਕਾਲੀ ਦਲ ਨੇ ਕਮਾਨ ਸੰਭਾਲੀ ਹੋਈ ਹੈ, ਇਸ ਵਾਰ ਫਿਰ ਚੌਥੀ ਵਾਰ ਫਿਰ ਤੋਂ ਸਭਾ ਦਾ ਕਾਰਜ ਸੰਭਾਲਣ ਦਾ ਮੌਕਾ ਸ਼੍ਰੋ. ਅ. ਦਲ ਨੂੰ ਪ੍ਰਾਪਤ ਹੋਇਆ ਹੈ, ਜਿਸ ਤੋਂ ਇਹ ਪੱਕੇ ਤੌਰ ‘ਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਮ ਲੋਕਾਂ ਦਾ ਰੁਝਾਨ ਹੁਣ ਅਕਾਲੀ ਦਲ ਵੱਲ ਨੂੰ ਵੱਧ ਰਿਹਾ ਹੈ। ਦੂਸਰਾ ਪਿਛਲੀ ਤਿੰਨ ਟਰਮਾਂ ਵਿਚ ਅਕਾਲੀ ਦਲ ਨੇ ਇਸ ਸਭਾ ਦੀ ਪੂਰੀ ਤਨ-ਮਨ ਨਾਲ ਸੇਵਾ ਕੀਤੀ ਹੈ, ਉਨ੍ਹਾਂ ਦੇ ਕੀਤੇ ਹੋਏ ਕੰਮਾਂ ਕਰ ਕੇ ਮੁੜ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਨਵੇਂ ਚੁਣ ਮੈਂਬਰਾਂ ਨੇ ਅਕਾਲੀ ਦਲ ਵਿਚ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਹਿਕਾਰੀ ਸਭਾ ਵਿਚ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਇਹੀ ਕਾਰਜ ਜਾਰੀ ਰਹਿਣਗੇ ਅਤੇ ਇਹ ਸਭਾ ਹਮੇਸ਼ਾ ਵਾਧੇ ਵਿਚ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਹਿਲਾਂ ਚੁਣੇ ਜਾਂਦੇ ਮੈਂਬਰਾਂ ਨੇ ਹਮੇਸ਼ਾ ਹੀ ਸਾਰੇ ਕੰਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ। ਜੋ ਵਿਸ਼ਵਾਸ ਸਭਾ ਦੇ ਮੈਂਬਰਾਂ ਨੇ ਪ੍ਰਗਟ ਕੀਤਾ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਇਕ ਹੋਰ ਨਿਵੇਕਲੀ ਪਹਿਲ, ਖੰਨਾ ਪੁਲਿਸ ਦੀ ‘ਸਾਊਂਡ ਆਫ਼ ਹੋਪ’ ਨੇ ਬਦਲਿਆ ਹਵਾਲਾਤਾ... ਅਗਲੀ ਖ਼ਬਰ ਆਦਿ ਧਰਮ ਸਤਿਸੰਗ ਭਵਨ ਦਹੇੜੂ ਵਿਖੇ 707 ਸੁਆਮੀ ਰਵੀਚਰਨ ਦਾਸ ਦੀ ਬਰਸੀ ਸੰਬੰਧੀ ਹੋਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।