ਕੋਟਾਂ ਕਾਲਜ ਨੂੰ ‘ਗੋਲਡ ਗਰੀਨ ਇੰਪੈਕਟ ਐਵਾਰਡ-2026’ ਨਾਲ ਕੀਤਾ ਸਨਮਾਨਿਤ
ਪਿੰਡ ਬਗ਼ਲੀ ਕਲਾਂ ਵਿਖੇ ਉਦਾਸੀਨ ਡੇਰਾ ਸ਼ਾਂਤੀ ਦਾਸ ਵਲੋਂ ਸ੍ਰੀ ਚੰਦ ਜੀ ਦੇ ਅਵਤਾਰ ਦਿਵਸ ਸੰਬੰਧੀ ਸ਼ੋਭਾ ਯਾਤਰਾ ਕੱਢੀ
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਉਦਾਸੀਨ ਡੇਰਾ ਬਾਬਾ ਸ਼ਾਂਤੀ ਦਾਸ ਪਿੰਡ ਬਗ਼ਲੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਮਹਾਰਾਜ ਸ਼੍ਰੀ ਚੰਦ ਜੀ ਦੇ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ ਨਗਰ ‘ਚ ਸ਼ੋਭਾ ਯਾਤਰਾ ਮੁੱਖ ਸੇਵਾਦਾਰ ਬਾਬਾ ਪਰਿਆਗ ਮੁਨੀ ਦੀ ਦੇਖ ਰੇਖ ਹੇਠ ਕੱਢੀ ਗਈ। ਇਸ ਮੌਕੇ ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਬਾਬਾ ਪਰਿਆਗ ਮੁਨੀ ਨੇ ਦਸਿਆ ਕਿ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਬਾਨੀ ਸਨ।
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਉਦਾਸੀਨ ਡੇਰਾ ਬਾਬਾ ਸ਼ਾਂਤੀ ਦਾਸ ਪਿੰਡ ਬਗ਼ਲੀ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਮਹਾਰਾਜ ਸ਼੍ਰੀ ਚੰਦ ਜੀ ਦੇ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ ਨਗਰ ‘ਚ ਸ਼ੋਭਾ ਯਾਤਰਾ ਮੁੱਖ ਸੇਵਾਦਾਰ ਬਾਬਾ ਪਰਿਆਗ ਮੁਨੀ ਦੀ ਦੇਖ ਰੇਖ ਹੇਠ ਕੱਢੀ ਗਈ। ਇਸ ਮੌਕੇ ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਬਾਬਾ ਪਰਿਆਗ ਮੁਨੀ ਨੇ ਦਸਿਆ ਕਿ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਬਾਨੀ ਸਨ। ਉਨ੍ਹਾਂ ਦਾ ਜੀਵਨ ਉੱਚੀ-ਸੁੱਚੀ ਰੂਹਾਨੀਅਤ, ਤਿਆਗ ਅਤੇ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਸਨ। ਮਹਾਰਾਜ ਬਚਪਨ ਤੋਂ ਹੀ ਬਹੁਤ ਸ਼ਾਂਤ ਅਤੇ ਪ੍ਰਭੂ ਭਗਤੀ ਵਿਚ ਲੀਨ ਰਹਿਣ ਵਾਲੇ ਸਨ। ਉਨ੍ਹਾਂ ਨੇ ਲੰਮਾ ਸਮਾਂ ਘੋਰ ਤਪੱਸਿਆ ਕੀਤੀ ਅਤੇ ਨਾਮ ਸਿਮਰਨ ਵਿਚ ਗੁਜ਼ਾਰਿਆਂ। ਉਨ੍ਹਾਂ ਨੇ ਲਗਭਗ 135 ਤੋਂ 149 ਸਾਲ ਦੀ ਇੱਕ ਲੰਮੀ ਉਮਰ ਭੋਗੀ ਅਤੇ ਸੰਸਾਰ ਨੂੰ ਸੱਚ ਦਾ ਮਾਰਗ ਦਿਖਾਇਆ। ਇਸ ਮੌਕੇ ਫੁੱਲਾਂ ਨਾਲ ਸ਼ਿੰਗਾਰੀ ਹੋਈ ਪਾਲਕੀ ਚ ਸੁਸ਼ੋਭਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਸਰੂਪ ਸਨ। ਇਸ ਸ਼ੋਭਾ ਯਾਤਰਾ ਨਗਰ ਦੀਆਂ ਪ੍ਰਕਰਮਾ ਕਰਦੀ ਹੋਈ ਮੁੜ ਪਹਿਲੀ ਜਗ੍ਹਾ ‘ਤੇ ਸੰਪੂਰਨ ਹੋਈ। ਨਗਰ ‘ਚ ਸੰਗਤਾਂ ਲਈ ਅਟੁੱਟ ਲੰਗਰ ਚਲਾਏ ਗਏ। ਇਸ ਮੌਕੇ ਬਾਬਾ ਸੰਨਤ ਮੁਨੀ ਯੂ. ਪੀ., ਬਾਬਾ ਮੰਗਲ ਦਾਸ, ਬਾਬਾ ਦਵਿੰਦਰ ਦਾਸ ਪਵਾਂ, ਪਲਵਿੰਦਰ ਸਿੰਘ ਭਿੰਦਰ, ਹਰਵਿੰਦਰ ਸਿੰਘ ਲੁਧਿਆਣਾ, ਤਰਸੇਮ ਸਿੰਘ ਜੇ. ਈ., ਹਰਜੀਤ ਸਿੰਘ ਜੀਤ ਕਸ਼ਮੀਰਾ ਸਿੰਘ ਦਹੇੜੂ, ਘੋਲਾ ਮਿਸਤਰੀ, ਬਾਬਾ ਹਰਭਜਨ ਸਿੰਘ ਰਾਜਪੁਰਾ ਵਾਲੇ, ਸਤਿਨਾਮ ਸਿੰਘ, ਗੁਰਮੁਖ ਸਿੰਘ, ਪ੍ਰਲਾਦ ਸਿੰਘ, ਗੁਰਚਰਨ ਸਿੰਘ, ਹਰਚੰਦ ਸਿੰਘ ਚੰਦ, ਲਾਡੀ ਪੰਚ, ਨਿਰਮਲ ਸਿੰਘ, ਦਰਸ਼ਨ ਸਿੰਘ ਦਰਸ਼ੀ, ਪਾਲੀ ਕਾਰਪੇਂਟਰ, ਹੈਪੀ ਲੋਪੋਂ, ਬਲਵਿੰਦਰ ਸਿੰਘ ਬਿੰਦਾ, ਦਰਸ਼ਨ ਸਿੰਘ ਡਾਕੀਆ, ਜਸਵੀਰ ਸਿੰਘ ਜੱਸ ਆਦਿ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਕਵੀਸ਼ਰੀ ਜਥਾ ਰਘਵੀਰ ਸਿੰਘ, ਸੁਮਨਜੀਤ ਕੌਰ, ਦਲਜੀਤ ਕੌਰ ਮਨਵੀ ਵਾਲਿਆਂ ਨੇ ਗੁਰੂ ਜੀ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਪਰਿਆਗ ਮੁਨੀ ਨੇ ਦਸਿਆ ਕਿ 20 ਸਤੰਬਰ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਅਵਤਾਰ ਦਿਵਸ ਸੰਬੰਧੀ ਭੰਡਾਰਾ ਕੀਤਾ ਜਾ ਰਿਹਾ ਹੈ।