28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੰਤ ਅਵਤਾਰ ਸਿੰਘ, ਡਾ. ਰਣਜੀਤ ਸਿੰਘ, ਥਾਣੇਦਾਰ ਕਰਮਜੀਤ ਸਿੰਘ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਆਪ੍ਰੇਸ਼ਨ ਕੈਂਪ ਮਿਤੀ 12 ਨੂੰ

ਮਲੌਦ, 27 ਸਤੰਬਰ (ਸਹਾਰਨ ਮਾਜਰਾ)-ਧਾਰਮਿਕ, ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਸਰਪ੍ਰਸਤੀ ਹੇਠ ਦੁਸਿਹਰੇ ਦੇ ਸ਼ੁਭ ਅਵਸਰ ਤੇ ਸਲਾਨਾ ਜੋੜ ਮੇਲੇ ਤੇ ਪਿੰਡ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਲੈਂਜ਼ ਪਾਉਣ ਦਾ ਆਪ੍ਰੇਸ਼ਨ ਕੈਂਪ ਮਿਤੀ 12 ਅਕਤੂਬਰ ਦਿਨ ਸੋਮਵਾਰ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਉੱਦਮੀ ਨੌਜਵਾਨ ਮੁੱਖ ਪ੍ਰਬੰਧਕ ਡਾ.

ਅਜੀਤ ਡੈਸਕ 28-09-2026
ਮਲੌਦ, 27 ਸਤੰਬਰ (ਸਹਾਰਨ ਮਾਜਰਾ)-ਧਾਰਮਿਕ, ਖੇਡਾਂ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਉੱਘੇ ਸਮਾਜ ਸੇਵੀ ਸੰਤ ਅਵਤਾਰ ਸਿੰਘ ਬਾਬਰਪੁਰ ਦੀ ਸਰਪ੍ਰਸਤੀ ਹੇਠ ਦੁਸਿਹਰੇ ਦੇ ਸ਼ੁਭ ਅਵਸਰ ਤੇ ਸਲਾਨਾ ਜੋੜ ਮੇਲੇ ਤੇ ਪਿੰਡ ਬਾਬਰਪੁਰ ਵਿਖੇ 19ਵਾਂ ਅੱਖਾਂ ਦੀ ਜਾਂਚ ਤੇ ਮੁਫ਼ਤ ਲੈਂਜ਼ ਪਾਉਣ ਦਾ ਆਪ੍ਰੇਸ਼ਨ ਕੈਂਪ ਮਿਤੀ 12 ਅਕਤੂਬਰ ਦਿਨ ਸੋਮਵਾਰ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਉੱਦਮੀ ਨੌਜਵਾਨ ਮੁੱਖ ਪ੍ਰਬੰਧਕ ਡਾ. ਰਣਜੀਤ ਸਿੰਘ (ਰਣਜੀਤ ਮੈਡੀਕੋਜ਼ ਬਾਬਰਪੁਰ) ਨੇ ਦੱਸਿਆ ਕਿ ਇੰਦਰਜੀਤ ਪੁਰੀ ਮਲੌਦ, ਥਾਣੇਦਾਰ ਕਰਮਜੀਤ ਸਿੰਘ ਬਾਬਰਪੁਰ, ਰਾਜਵੀਰ ਸਿੰਘ ਗਿੱਲ, ਗਗਨ ਇੰਗਲੈਂਡ, ਆਤਮਾ ਸਿੰਘ ਕਨੇਡਾ ਆਦਿ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਵਿੱਚ ਸੰਕਰਾ ਆਈ ਹਸਪਤਾਲ ਲੁਧਿ. ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਦਵਾਈਆਂ, ਐਨਕਾਂ, ਰਹਿਣ ਦੀ ਜਗਾ, ਭੋਜਨ, ਮਰੀਜਾਂ ਨੂੰ ਲੈ ਕੇ ਜਾਣ ਅਤੇ ਛੱਡ ਕੇ ਜਾਣ ਦੀ ਸਹੂਲਤ ਵੀ ਮੁਫ਼ਤ ਹੋਵੇਗੀ। ਰਣਜੀਤ ਸਿੰਘ ਬੇਰ ਕਲਾਂ ਨੇ ਕਿਹਾ ਕਿ ਮਰੀਜ਼ ਆਪਣੀ ਜਿਹੜੀ ਵੀ ਦਵਾਈ ਬਗੈਰਾ ਲੈ ਰਹੇ ਹਨ ਉਹ ਆਪਣੇ ਨਾਲ ਲੈਕੇ ਆਉਣ।
ਪਿਛਲੀ ਖ਼ਬਰ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ’ਚ ਚੰਗੇ ਅਕਸ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ –ਡਾ. ਸ਼ਰਮਾ ਦੀਦਾਰ ਸਿੰਘ... ਅਗਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।