ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ’ਚ ਚੰਗੇ ਅਕਸ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ –ਡਾ. ਸ਼ਰਮਾ ਦੀਦਾਰ ਸਿੰਘ ਚਾਪੜਾ ਤੇ ਰੀਟਾ ਧੋਲਖੁਰਦ ਨੂੰ ਹਲਕਾ ਪਾਇਲ ਦੀ ਸੌਂਪੀ ਜਿੰਮੇਵਾਰੀ
ਰਾੜਾ ਸਾਹਿਬ, 27 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਕੇਂਦਰੀ ਮਨੁੱਖ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਰਾਵਿੰਦਰਪਾਲ ਸ਼ਰਮਾ ਵੱਲੋਂ ਅੱਜ ਹਲਕਾ ਪਾਇਲ ਦੇ ਵੱਖ-ਵੱਖ ਆਹੁਦੇਦਾਰਾਂ ਦਾ ਐਲਾਨ ਕਰਦਿਆਂ ਦੀਦਾਰ ਸਿੰਘ ਸਪੁੱਤਰ ਮੇਜਰ ਸਿੰਘ ਪਿੰਡ ਚਾਪੜਾ ਨੂੰ ਮਨੁੱਖ ਅਧਿਕਾਰ ਸੰਗਠਨ ਹਲਕਾ ਪਾਇਲ ਦਾ ਪ੍ਰਧਾਨ ‘ਤੇ ਸਕੱਤਰ ਨਿਯੁਕਤ ਕੀਤਾ ਗਿਆ ਜਦਕਿ ਰੀਟਾ ਸੁਪਤਨੀ ਅਰੁਣ ਕੁਮਾਰ ਪਿੰਡ ਧੋਲਖੁਰਦ ਨੂੰ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਮਹਿਲਾ ਵਿੰਂਗ ਹਲਕਾ ਪਾਇਲ ਦੀ ਪ੍ਰਧਾਨ ਤੇ ਸਕੱਤਰ ਨਿਯੁਕਤ ਕੀਤਾ ਗਿਆ।
ਅਜੀਤ ਡੈਸਕ
28-09-2026