ਸੰਤ ਆਸ਼ਰਮ ਧਬਲਾਨ ਵਿਖੇ ਧਾਰਮਿਕ ਸਮਾਗਮ ਸੰਪੰਨ
ਜੌੜੇਪੁਲ ਜਰਗ, 28 ਸਤੰਬਰ (ਪਾਲਾ ਰਾਜੇਵਾਲੀਆ)- ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸੰਤ ਆਸ਼ਰਮ ਧਬਲਾਨ ਵਿਖੇ ਪਹਿਲੇ ਪਿਆਰੇ ਭਾਈ ਦਇਆ ਸਿੰਘ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ (ਭੋਰਾ ਸਾਹਿਬ) ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਤੇ ਸੰਤ ਆਸ਼ਰਮ ਧਬਲਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲਿਆਂ ਦੇ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਤ ਮਹਾਂਪੁਰਸ਼ਾਂ, ਪੰਥਕ ਸ਼ਖ਼ਸੀਅਤਾਂ, ਕਥਾ ਵਾਚਕਾਂ, ਕੀਰਤਨੀ ਜਥਿਆਂ, ਧਾਰਮਿਕ ਲੇਖਕਾਂ, ਕਵੀਆਂ, ਮਹਾਨ ਵਿਦਵਾਨਾਂ, ਇਲਾਕੇ ਦੇ ਪਤਵੰਤਿਆਂ, ਪੰਚਾਂ ਸਰਪੰਚਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ।
ਸ
ਸੰਤ ਮਹਾਂਪੁਰਸ਼, ਕਥਾਵਾਚਕ ਤੇ ਪੰਥਕ ਵਿਦਵਾਨ ਪੁੱਜੇ
29-09-2026
ਜੌੜੇਪੁਲ ਜਰਗ, 28 ਸਤੰਬਰ (ਪਾਲਾ ਰਾਜੇਵਾਲੀਆ)- ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸੰਤ ਆਸ਼ਰਮ ਧਬਲਾਨ ਵਿਖੇ ਪਹਿਲੇ ਪਿਆਰੇ ਭਾਈ ਦਇਆ ਸਿੰਘ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ (ਭੋਰਾ ਸਾਹਿਬ) ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਤੇ ਸੰਤ ਆਸ਼ਰਮ ਧਬਲਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲਿਆਂ ਦੇ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਤ ਮਹਾਂਪੁਰਸ਼ਾਂ, ਪੰਥਕ ਸ਼ਖ਼ਸੀਅਤਾਂ, ਕਥਾ ਵਾਚਕਾਂ, ਕੀਰਤਨੀ ਜਥਿਆਂ, ਧਾਰਮਿਕ ਲੇਖਕਾਂ, ਕਵੀਆਂ, ਮਹਾਨ ਵਿਦਵਾਨਾਂ, ਇਲਾਕੇ ਦੇ ਪਤਵੰਤਿਆਂ, ਪੰਚਾਂ ਸਰਪੰਚਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਵਿਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ ਤੇ ਵੱਖ-ਵੱਖ ਸੇਵਾਦਾਰਾਂ ਨੇ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ। ਸੰਤ ਬਾਬਾ ਰੌਸ਼ਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਵੱਖ ਵੱਖ ਬੁਲਾਰਿਆਂ ਨੇ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਆਜ਼ਾਦ ਸੇਵਾ ਦਲ ਪਟਿਆਲਾ ਦੇ ਸਮੂਹ ਸੇਵਾਦਾਰਾਂ ਨੇ ਪੂਰੀ ਸਿਦਕ ਦਿਲੀ ਨਾਲ ਸੇਵਾਵਾਂ ਨਿਭਾਈਆਂ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਦਰਸ਼ਨ ਸਿੰਘ ਘੁੰਮਣ ਪਟਿਆਲਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਉੱਘੇ ਕਥਾ ਵਾਚਕ ਗਿਆਨੀ ਬਾਬਾ ਰਾਜਿੰਦਰਪਾਲ ਸਿੰਘ ਨਾਭੇ ਵਾਲੇ, ਸੰਤ ਬਾਬਾ ਵਿਸਾਖਾ ਸਿੰਘ ਕਲਿਆਣ ਦਾ ਪੁਲ, ਮਾ. ਲਛਮਣ ਸਿੰਘ ਭਵਾਨੀਗੜ੍ਹ, ਭਾਈ ਸੁਖਦੇਵ ਸਿੰਘ ਪਟਿਆਲਾ, ਕਰਮਜੀਤ ਸਿੰਘ ਕੋਛੜ ਟਰੱਸਟੀ, ਗੁਰਵਿੰਦਰ ਸਿੰਘ ਧਬਲਾਨ, ਜਸਵਿੰਦਰ ਸਿੰਘ, ਸਰਪੰਚ ਸੁਖਚੈਨ ਸਿੰਘ ਧਬਲਾਨ, ਰਮਨਦੀਪ ਸਿੰਘ ਪਟਿਆਲਾ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਸੰਤ ਬਾਬਾ ਰੌਸ਼ਨ ਸਿੰਘ ਨੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।