02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਸਾਂਝਾ ਮੰਚ ਦੀ ਮੀਟਿੰਗ

ਪਾਇਲ, 1 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਸਾਂਝਾ ਮੰਚ ਤਹਿਸੀਲ ਪਾਇਲ ਦੇ ਆਗੂਆਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਮੀਟਿੰਗ ਵਿੱਚ ਐਮ.

ਅਜੀਤ ਡੈਸਕ 02-10-2026
ਪਾਇਲ, 1 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਸਾਂਝਾ ਮੰਚ ਤਹਿਸੀਲ ਪਾਇਲ ਦੇ ਆਗੂਆਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਮੀਟਿੰਗ ਵਿੱਚ ਐਮ. ਐਲ. ਏ. ਹਲਕਾ ਪਾਇਲ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਦਾਣਾ ਮੰਡੀ ਪਾਇਲ ਵਿਖੇ ਰੋਸ਼ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਤੇ ਮੁਲਾਜਮਾਂ ਅਤੇ ਪੈਨਸ਼ਨਰ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਸਰਕਾਰ ਨੂੰ ਚੇਤਾਵਨੀ ਦਿੱਤੀ ਕੇ ਜੇ ਸਰਕਾਰ ਨੇ ਕੋਰਟ ਵਲੋਂ ਡੀ. ਏ. ਸਬੰਧੀ ਦਿੱਤੇ ਹੁਕਮ ਲਾਗੂ ਨਾ ਕੀਤੇ ਤਾਂ ਸਰਕਾਰ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ 15-01-15 ਅਤੇ 17-07-20 ਦੇ ਮੁਲਾਜ਼ਮ ਮਾਰੂ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ। ਇਸੇ ਤਰਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਮਹਿੰਤਾਨਾ ਦੁਗਣਾ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਤਰਸੇਮ ਲਾਲ, ਹਰੀ ਰਾਮ, ਹਰਭੂਲ ਸਿੰਘ, ਸੁੱਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਚਰਨ ਸਿੰਘ, ਪ੍ਰੇਮ ਪ੍ਰਕਾਸ਼ ਮਲੌਦ, ਰਾਮ ਕਿਸ਼ਨ, ਧੰਨਰਾਜ ਸਿੰਘ ਕੋਟ ਪਨੈਚ ਐਸ. ਡੀ. ਓ, ਹਰਬੰਸ ਸਿੰਘ ਦਬੁਰਜੀ, ਪ੍ਰੀਤਮ ਸਿੰਘ ਘਲੋਟੀ, ਹੈਡਮਾਸਟਰ ਬਲਦੇਵ ਕ੍ਰਿਸ਼ਨ ਮਲੌਦ, ਰਣਜੀਤ ਸਿੰਘ ਟਿਵਾਣਾ ਦੋਰਾਹਾ, ਰੁਪਿੰਦਰ ਸਿੰਘ ਦੋਰਾਹਾ ਗੁਰਜੀਤ ਬੱਬੂ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੇ ਦੋ ਸਥਾਨ ਢਾਹੇ ਖੰਨਾ ਦੇ ਮੀਟ ਮਾਰਕੀਟ ਇ... ਅਗਲੀ ਖ਼ਬਰ ਪਿੰਡ ਰਾੜਾ ਵਿਖੇ ਸੀਵਰੇਜ ਪਾਈਪ ਲਾਈਨ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਇੰਜੀ. ਗਿਆਸਪੁਰਾ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।