02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੇ ਦੋ ਸਥਾਨ ਢਾਹੇ ਖੰਨਾ ਦੇ ਮੀਟ ਮਾਰਕੀਟ ਇਲਾਕੇ ਅਤੇ ਪਿੰਡ ਅਲੌੜ ਵਿਚ ਹੋਈ ਕਾਰਵਾਈ

ਖੰਨਾ, 1 ਅਕਤੂਬਰ (ਹਰਜਿੰਦਰ ਸਿੰਘ ਲਾਲ)- ਐਸ. ਐਸ.

ਅਜੀਤ ਡੈਸਕ 02-10-2026
ਖੰਨਾ, 1 ਅਕਤੂਬਰ (ਹਰਜਿੰਦਰ ਸਿੰਘ ਲਾਲ)- ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਧੀਨ ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੇ ਦੋ ਸਥਾਨਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਡੀ. ਐਸ. ਪੀ. ਖੰਨਾ ਵਿਨੋਦ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਅਨੁਸਾਰ ਪਹਿਲੀ ਕਾਰਵਾਈ ਖੰਨਾ ਦੇ ਮੀਟ ਮਾਰਕੀਟ ਇਲਾਕੇ ਵਿੱਚ ਰਹਿੰਦੇ ਸੁਮਿਤ ਔਜਲਾ ਪੁੱਤਰ ਮੰਗਾ ਦੇ ਘਰ ਕੀਤੀ ਗਈ। ਪੁਲਿਸ ਰਿਕਾਰਡ ਅਨੁਸਾਰ ਸੁਮਿਤ ਔਜਲਾ ਖਿਲਾਫ਼ ਨਸ਼ਿਆਂ ਨਾਲ ਸਬੰਧਤ 6 ਐਨ. ਡੀ. ਪੀ. ਐਸ. ਅਪਰਾਧਿਕ ਮਾਮਲੇ ਦਰਜ ਹਨ। ਇਹ ਕਾਰਵਾਈ ਨਗਰ ਕੌਂਸਲ ਖੰਨਾ ਦੇ ਅਧਿਕਾਰੀਆਂ ਰਾਹੀਂ ਨਿਯਮਾਂ ਅਨੁਸਾਰ ਕੀਤੀ ਗਈ। ਜਦੋਂ ਕਿ ਦੂਜਾ ਮਾਮਲਾ ਪਿੰਡ ਅਲੌੜ ਵਿਖੇ ਸਥਿਤ ਇੱਕ ਪੁਰਾਣੀ ਫੈਕਟਰੀ ਦੇ ਕਮਰੇ ਨੂੰ ਢਾਹੁਣ ਦੀ ਕੀਤੀ ਗਈ। ਪੁਲਿਸ ਮੁਤਾਬਕ ਇਹ ਕਮਰਾ ਪਿਛਲੇ ਕਰੀਬ 15 ਸਾਲਾਂ ਤੋਂ ਛੱਡਿਆ ਹੋਇਆ ਸੀ ਅਤੇ ਇਸ ਨੂੰ ਨਸ਼ੇ ਦੀ ਖਪਤ ਲਈ ਵਰਤੇ ਜਾਣ ਵਾਲੇ ਸਥਾਨ ਵਜੋਂ ਚਿੰਨਿ੍ਹਤ ਕੀਤਾ ਗਿਆ ਸੀ। ਇਸ ਸਬੰਧੀ ਵਿਦੇਸ਼ ਵਿੱਚ ਰਹਿੰਦੇ ਐਨ. ਆਰ. ਆਈ. ਮਾਲਕ ਨਾਲ ਢੁਕਵਾਂ ਸੰਪਰਕ ਸਥਾਪਤ ਕਰਨ ਉਪਰੰਤ ਨਿਯਮਾਂ ਅਨੁਸਾਰ ਢਾਹੁਣ ਦੀ ਕਾਰਵਾਈ ਕੀਤੀ ਗਈ। ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਅਤੇ ਖਪਤ ਲਈ ਵਰਤੇ ਜਾਣ ਵਾਲੇ ਸਥਾਨਾਂ ਵਿਰੁੱਧ ਪੁਲਿਸ ਵੱਲੋਂ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਪਿਛਲੀ ਖ਼ਬਰ ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 4 ਨੂੰ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਪੰਜਾਬ ਮੁਲਾਜ਼ਮ ਸਾਂਝਾ ਮੰਚ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।