02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 4 ਨੂੰ

ਬੀਜਾ, 1 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵੱਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 4 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਲਗਾਇਆ ਜਾ ਰਿਹਾ ਹੈ। ਮੈਡੀਕਲ ਕੈਂਪ ਦਾ ਉਦਘਾਟਨ ਸਰਪੰਚ ਸੱਤਪਾਲ ਸਿੰਘ ਪ੍ਰਧਾਨ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਕੀਤਾ ਜਾਵੇਗਾ।

ਅਜੀਤ ਡੈਸਕ 02-10-2026
ਬੀਜਾ, 1 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵੱਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 4 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਲਗਾਇਆ ਜਾ ਰਿਹਾ ਹੈ। ਮੈਡੀਕਲ ਕੈਂਪ ਦਾ ਉਦਘਾਟਨ ਸਰਪੰਚ ਸੱਤਪਾਲ ਸਿੰਘ ਪ੍ਰਧਾਨ ਹਿਊਮਨ ਰਾਈਟਸ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ ਅਤੇ ਜਰਨਲ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਲਗਾਏ ਜਾ ਰਹੇ ਮੈਡੀਕਲ ਚੈੱਕਅਪ ਕੈਂਪ ਦੌਰਾਨ ਸਿੱਧੂ ਹਸਪਤਾਲ ਦੋਰਾਹਾ ਦੇ ਡਾਕਟਰ ਰਵਿੰਦਰ ਸਿੰਘ ਸਿੱਧੂ ਅਤੇ ਡਾਕਟਰ ਗੁਰਸ਼ਰਨ ਕੌਰ ਸਿੱਧੂ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਜਨਰਲ ਬਿਮਾਰੀਆਂ ਤੇ ਹੱਡੀਆਂ ਜੋੜਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕਬਾਲ ਨਰਸਿੰਗ ਹੋਮ ਲੁਧਿਆਣਾ ਦੇ ਮਾਹਿਰ ਡਾਕਟਰ ਇਕਬਾਲ ਸਿੰਘ ਅਹੂਜਾ, ਡਾਕਟਰ ਐਮ. ਐਸ. ਚਾਵਲਾ ਅਤੇ ਡਾਕਟਰ ਬੀਰਇੰਦਰ ਕੌਰ ਅਹੂਜਾ ਤੋਂ ਇਲਾਵਾ ਲੇਡੀ ਡਾਕਟਰਾਂ ਦੀ ਟੀਮ ਵਲੋਂ ਔਰਤਾਂ ਨਾਲ ਸੰਬੰਧਤ ਬਿਮਾਰੀਆਂ ਅਤੇ ਬੇਔਲਾਦ ਜੋੜਿਆ ਦਾ ਚੈੱਕਅਪ ਕੀਤਾ ਜਾਵੇਗਾ। ਮਰੀਜ਼ਾਂ ਦਾ ਬੀ. ਪੀ., ਸ਼ੂਗਰ ਅਤੇ ਈ. ਸੀ. ਜੀ ਮੁਫ਼ਤ ਕੀਤੀ ਜਾਵੇਗੀ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੈਡੀਕਲ ਚੈੱਕਅਪ ਦਾ ਲਾਹਾ ਲਿਆ ਜਾਵੇ।
ਪਿਛਲੀ ਖ਼ਬਰ ਗੁੱਡਅਰਥ ਸਿਆੜ ਸਕੂਲ ਖਿਡਾਰੀ ਨੇ ਰਾਜ ਪੱਧਰੀ ਬਾਕਸਿੰਗ ’ਚ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰੀ ਅਤੇ ਖਪਤ ਨਾਲ ਜੁੜੇ ਦੋ ਸਥਾਨ ਢਾਹੇ ਖੰਨਾ ਦੇ ਮੀਟ ਮਾਰਕੀਟ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।