ਨਸ਼ੇ ਨਾਲ ਮਰੇ ਨੌਜਵਾਨ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹਣ ਖ਼ਿਲਾਫ਼ ਥਾਣਾ ਮਲੌਦ ਅੱਗੇ ਧਰਨਾ
ਮਲੌਦ, 28 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹੇ ਜਾਣ ਖ਼ਿਲਾਫ਼ ਅੱਜ ਬਲਾਕ ਮਲੌਦ ਵਲੋਂ ਪੁਲਿਸ ਥਾਣਾ ਮਲੌਦ ਅੱਗੇ ਰੋਸ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਸਕੱਤਰ ਨਾਜ਼ਰ ਸਿੰਘ ਸਿਆੜ ਦੀ ਅਗਵਾਈ ਹੇਠ ਹੋਏ ਧਰਨਾ ਪ੍ਰਦਰਸ਼ਨ ਨੇ ਕੱਲ੍ਹ ਮਾਨਸਾ ਵਿਚ ਨਸ਼ੇ ਦੀ ਭੇਂਟ ਚੜੇ ਨੌਜਵਾਨ ਦਲਜੀਤ ਦੀ ਮ੍ਰਿਤਕ ਦੇਹ ਨੂੰ ਪੁਲਿਸ ਵਲੋਂ ਜਬਰ ਦੇ ਜੋਰ ਖੋਹਣ ਦੀ ਪੁਰਜ਼ੋਰ ਨਿੰਦਾ ਕੀਤੀ।
ਅਜੀਤ ਡੈਸਕ
29-10-2026