ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਪੁਲਿਸ ਜ਼ਿਲ੍ਹਾ ਖੰਨਾ ਦੀ ਕਮੇਟੀ ਦਾ ਗਠਨ
ਬੀਜਾ, 29 ਅਕਤੂਬਰ (ਅਵਤਾਰ ਸਿੰਘ ਜੰਟੀ ਮਾਨ)-ਇਲਾਕੇ ਦੇ ਨਾਮਵਰ ਆਗੂ ਸੁੱਖੇ ਦੇ ਢਾਬੇ ਦੇ ਮਾਲਕ ਸੁਖਦੇਵ ਸਿੰਘ ਸੁੱਖਾ ਕੋਟ ਸੇਖੋਂ ਦੀ ਅਗਵਾਈ ਹੇਠ ਹਲਕਾ ਖੰਨਾ ਦੇ ਬੀਜਾ ਜ਼ੋਨ ਵਿਖੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਦੀ ਸਰਪ੍ਰਸਤੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਗੁਰੂ ਰਵਿਦਾਸ ਭਾਈਚਾਰੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
30-10-2026