ਮਾਛੀਵਾੜਾ ਸਾਹਿਬ, 30 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਐੱਸ. ਐੱਮ. ਓ. ਮਾਛੀਵਾੜਾ ਸਾਹਿਬ ਵਿਸ਼ਵ ਅਧਰੰਗ ਦਿਵਸ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਅਧਰੰਗ ਤੋਂ ਬਚਾਅ ਲਈ ਬੀ. ਪੀ. ਨੂੰ ਕਾਬੂ ਵਿਚ ਰੱਖੋ, ਆਪਣਾ ਵਜ਼ਨ ਲੰਬਾਈ ਦੇ ਹਿਸਾਬ ਮੁਤਾਬਿਕ ਰੱਖੋ ਅਤੇ ਕਿਸੇ ਵੀ ਵਿਅਕਤੀ ਨੂੰ ਅਧਰੰਗ ਹੋਣ ਦੀ ਸੂਰਤ ਵਿਚ ਛੇਤੀ ਤੋਂ ਛੇਤੀ ਹਸਪਤਾਲ ਇਲਾਜ ਲਈ ਲੈ ਕੇ ਜਾਇਆ ਜਾਵੇ। ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਅਸੀਂ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰ ਕੇ ਵੀ ਅਧਰੰਗ ਤੋਂ ਬਚ ਸਕਦੇ ਹਾਂ ਜਿਵੇਂ ਕਿ ਨਿਯਮਿਤ ਕਸਰਤ ਜਾਂ ਸੈਰ ਕਰਨਾ ਅਤੇ ਸਲਾਦ ਫਲਾਂ ਦਾ ਵਧੇਰੇ ਸੇਵਨ ਕਰਨਾ। ਇਸ ਮੌਕੇ ਹਰਪ੍ਰੀਤ ਕੌਰ, ਸ਼ਮਸ਼ੇਰ ਸਿੰਘ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਸਿੰਘ ਸਮੇਤ ਆਸ਼ਾ ਵਰਕਰ ਅਤੇ ਪਤਵੰਤੇ ਹਾਜ਼ਰ ਸਨ।