31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਪਿੰਡ ਦੀ ਧੀ ਜਾਸਮੀਨ ਨੂੰ ਸਾੜ ਕੇ ਮਾਰਨ ਵਾਲੇ ਪਤੀ ਖ਼ਿਲਾਫ਼ ਸ਼ੋਕ ਸਭਾ

ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜੇ ਪਿੰਡ ਜਲਾਜਣ ਵਿਖੇ ਸਮੂਹ ਨਗਰ, ਗਰਾਮ ਪੰਚਾਇਤ ਤੇ ਇਲਾਕੇ ਦੀਆਂ ਇਨਕਲਾਬੀ ਜਮਹੂਰੀ ਸ਼ਖ਼ਸੀਅਤਾਂ ਵਲੋਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਪਿੰਡ ਦੀ ਧੀ ਜਾਸਮੀਨ ਕੌਰ ਨੂੰ ਉਸ ਦੇ ਪਤੀ ਵਲੋਂ ਸਾੜ ਕੇ ਮਾਰੇ ਜਾਣੇ ਖ਼ਿਲਾਫ਼ ਸ਼ੋਕ ਸਭਾ ਕੀਤੀ ਗਈ। ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਜੋ ਕਤਲ ਦੇ ਅਪਰਾਧਿਕ ਮਾਮਲੇ ’ਚ ਅਮਰੀਕਾ ਜੇਲ੍ਹ ਵਿਚ ਬੰਦ ਹੈ, ਨੂੰ ਸਖ਼ਤ ਸਜ਼ਾ ਦੇਣ, ਜਾਸਮੀਨ ਦੀ ਮ੍ਰਿਤਕ ਦੇਹ ਤੇ ਉਸ ਦੇ 8 ਮਹੀਨੇ ਦੇ ਮਾਸੂਮ ਬੇਟੇ ਨੂੰ ਭਾਰਤ ਲਿਆਉਣ, ਜਾਸਮੀਨ ਦੀ ਮਾਂ ਸੁਖਵਿੰਦਰ ਕੌਰ, ਬੇਟੇ ਪਾਸ਼ ਆਜ਼ਾਦ ਤੇ ਸਮੁੱਚੇ ਪਰਿਵਾਰ ਦੇ ਹਵਾਲੇ ਕਰਨ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਅਮਰੀਕਾ ਸਰਕਾਰ ਤੇ ਸੰਬੰਧਿਤ ਮਹਿਕਮਿਆਂ ਨਾਲ ਰਾਬਤਾ ਕਾਇਮ ਕਰ ਕੇ ਬਣਦੀ ਕਾਨੂੰਨੀ ਤੇ ਆਰਥਿਕ ਮਦਦ ਕੀਤੀ ਜਾਵੇ ਆਦਿ ਦੇ ਮਤੇ ਪਾਸ ਕੀਤੇ ਗਏ ਤੇ ਪੀੜਤ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋ ਕੇ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।

ਅਜੀਤ ਡੈਸਕ 31-10-2026
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜੇ ਪਿੰਡ ਜਲਾਜਣ ਵਿਖੇ ਸਮੂਹ ਨਗਰ, ਗਰਾਮ ਪੰਚਾਇਤ ਤੇ ਇਲਾਕੇ ਦੀਆਂ ਇਨਕਲਾਬੀ ਜਮਹੂਰੀ ਸ਼ਖ਼ਸੀਅਤਾਂ ਵਲੋਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਪਿੰਡ ਦੀ ਧੀ ਜਾਸਮੀਨ ਕੌਰ ਨੂੰ ਉਸ ਦੇ ਪਤੀ ਵਲੋਂ ਸਾੜ ਕੇ ਮਾਰੇ ਜਾਣੇ ਖ਼ਿਲਾਫ਼ ਸ਼ੋਕ ਸਭਾ ਕੀਤੀ ਗਈ। ਦੋਸ਼ੀ ਪਤੀ ਗੁਰਿੰਦਰ ਸਿੰਘ ਗਿੱਲ ਜੋ ਕਤਲ ਦੇ ਅਪਰਾਧਿਕ ਮਾਮਲੇ ’ਚ ਅਮਰੀਕਾ ਜੇਲ੍ਹ ਵਿਚ ਬੰਦ ਹੈ, ਨੂੰ ਸਖ਼ਤ ਸਜ਼ਾ ਦੇਣ, ਜਾਸਮੀਨ ਦੀ ਮ੍ਰਿਤਕ ਦੇਹ ਤੇ ਉਸ ਦੇ 8 ਮਹੀਨੇ ਦੇ ਮਾਸੂਮ ਬੇਟੇ ਨੂੰ ਭਾਰਤ ਲਿਆਉਣ, ਜਾਸਮੀਨ ਦੀ ਮਾਂ ਸੁਖਵਿੰਦਰ ਕੌਰ, ਬੇਟੇ ਪਾਸ਼ ਆਜ਼ਾਦ ਤੇ ਸਮੁੱਚੇ ਪਰਿਵਾਰ ਦੇ ਹਵਾਲੇ ਕਰਨ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੁਰੰਤ ਅਮਰੀਕਾ ਸਰਕਾਰ ਤੇ ਸੰਬੰਧਿਤ ਮਹਿਕਮਿਆਂ ਨਾਲ ਰਾਬਤਾ ਕਾਇਮ ਕਰ ਕੇ ਬਣਦੀ ਕਾਨੂੰਨੀ ਤੇ ਆਰਥਿਕ ਮਦਦ ਕੀਤੀ ਜਾਵੇ ਆਦਿ ਦੇ ਮਤੇ ਪਾਸ ਕੀਤੇ ਗਏ ਤੇ ਪੀੜਤ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋ ਕੇ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇਕੱਠ ’ਚ ਇਲਾਕਾ ਖੰਨਾ-ਲੁਧਿਆਣਾ ਦੀ ਜਾਸਮੀਨ ਸ਼ੋਕ ਸਮਾਗਮ ਕਮੇਟੀ ਦਾ ਗਠਨ ਕੀਤਾ। ਕਮੇਟੀ ਦੇ ਕਨਵੀਨਰ ਡਾ. ਹਰਚੰਦ ਸਿੰਘ, ਸੁਖਵਿੰਦਰ ਕੌਰ ਰਾਣੀ, ਦਿਸ਼ਾ, ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਸੁਦਾਗਰ ਸਿੰਘ ਘੁਡਾਣੀ, ਮਾ. ਜੋਗਿੰਦਰ ਆਜ਼ਾਦ, ਮਾ. ਕੁਲਵੰਤ ਤਰਕ, ਪਰਮਿੰਦਰ ਸਿੰਘ (ਡੀ. ਐੱਮ. ਸੀ. ਹਸਪਤਾਲ) ਨਾਮਜ਼ਦ ਕੀਤੇ ਗਏ। ਇਸ ਕਮੇਟੀ ਵਲੋਂ ਪਿੰਡ ਜਲਾਜਣ ਵਿਖੇ 5 ਨਵੰਬਰ ਨੂੰ ਸਵੇਰੇ 11 ਵਜੇ ਇਲਾਕਾ ਖੰਨਾ-ਲੁਧਿਆਣਾ ਦੀ ਵਿਸ਼ਾਲ ਇਕੱਤਰਤਾ ਕਰ ਕੇ ਜਾਸਮੀਨ ਸ਼ੋਕ ਸਮਾਗਮ ਜਥੇਬੰਦ ਕਰੇਗੀ। 5 ਨਵੰਬਰ ਜਾਸਮੀਨ ਸ਼ੋਕ ਸਮਾਗਮ ਦੀ ਤਿਆਰੀ ਸੰਬੰਧੀ ਸਥਾਨਕ ਨਗਰ ਦੀ ਨੌਜਵਾਨਾਂ ਦੀ ਟੀਮ ਵੀ ਜਥੇਬੰਦ ਕੀਤੀ ਗਈ। ਕਮੇਟੀ ਨੇ ਸਥਾਨਕ ਨਗਰ, ਇਲਾਕਾ ਖੰਨਾ, ਲੁਧਿਆਣਾ ਦੇ ਸਭਨਾਂ ਮਿਹਨਤਕਸ਼ ਲੋਕਾਂ, ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ, ਸਾਹਿਤਕ ਸਭਿਆਚਾਰਕ, ਜਮਹੂਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਿਵਾਰ ਦੇ ਹੱਕ ’ਚ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਦੇ ਮਤੇ ਪਾਉਣ ਤੇ 5 ਨਵੰਬਰ ਜਲਾਜਣ ਵਿਖੇ ਜਾਸਮੀਨ ਸ਼ੋਕ ਸਮਾਗਮ ਵਿਚ ਸਹਿਯੋਗ ਤੇ ਸ਼ਮੂਲੀਅਤ ਕਰਨ।
ਪਿਛਲੀ ਖ਼ਬਰ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਖੰਨਾ ਦੇ ਵਿਦਿਆਰਥੀਆਂ ਨੇ ਜਿਮਨਾਸਟਿਕ ਮੁਕਾਬਲੇ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਅਮਰਗੜ੍ਹ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।