18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ੍ਰੀ ਰਾਧਾ ਕ੍ਰਿਸ਼ਨ ਗਊਧਾਮ ਕੈਂਡ ਵਿਖੇ ਸ੍ਰੀ ਗੋਪਾਸ਼ਟਮੀ ਦਾ ਪੁਰਬ ਮਨਾਇਆ

ਡੇਹਲੋਂ, 17 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਸ੍ਰੀ ਰਾਧਾ ਕ੍ਰਿਸ਼ਨਾ ਗਊਧਾਮ ਟਰੱਸਟ (ਰਜਿ.) ਕੈਂਡ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਅਜੀਤ ਡੈਸਕ 18-11-2026
ਡੇਹਲੋਂ, 17 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਸ੍ਰੀ ਰਾਧਾ ਕ੍ਰਿਸ਼ਨਾ ਗਊਧਾਮ ਟਰੱਸਟ (ਰਜਿ.) ਕੈਂਡ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਟਰੱਸਟ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗਊ ਮਾਤਾ ਦੀ ਪੂਜਾ-ਅਰਚਨਾ ਕਰਕੇ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਉਪਰੰਤ ਭਜਨ ਮੰਡਲੀ ਵਲੋਂ ਭਗਵਾਨ ਦਾ ਗੁਣਗਾਨ ਕੀਤਾ ਗਿਆ। ਇਸ ਸਮੇਂ ਹਲਕਾ ਗਿੱਲ ਇੰਚਾਰਜ਼ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਵਿਸ਼ੇਸ਼ ਕਰਕੇ ਸ਼ਿਰਕਤ ਕਰਦਿਆਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਐਮ. ਪੀ ਲੈਡ ਕੋਟੇ ਵਿੱਚੋਂ ਦਿੱਤੀ ਗਈ ਪੰਜ ਲੱਖ ਰੁਪਏ ਦੀ ਗਰਾਂਟ ਨਾਲ ਤਿਆਰ ਕੀਤੇ ਗਏ ਸ਼ੈੱਡ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਸ਼ਰਧਾਲੂਆਂ ਵਲੋਂ ਗਊ ਮਾਤਾ ਦੀ ਪੂਜਾ ਕੀਤੀ ਗਈ ਅਤੇ ਗਊਆਂ ਨੂੰ ਹਰਾ ਚਾਰਾ, ਗੁੜ ਤੇ ਹੋਰ ਖੁਰਾਕ ਖੁਆ ਕੇ ਸੇਵਾ ਕੀਤੀ ਗਈ। ਪ੍ਰਬੰਧਕਾਂ ਨੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਐਮ.ਪੀ. ਲੈਡ ਕੋਟੇ ਵਿਚੋਂ ਪੰਜ ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅਖੀਰ ਵਿੱਚ ਟਰੱਸਟ ਦੇ ਪ੍ਰਬੰਧਕਾਂ ਵਲੋਂ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਰਾਜ ਕੁਮਾਰ ਗਰਗ, ਰਾਜੀਵ ਵਾਡੇਰਾ, ਰਾਜਿੰਦਰ ਪ੍ਰਸਾਦ ਗੁਪਤਾ, ਵਿਪਨ ਸੂਰੀ, ਦੀਪਕ ਸ਼ਰਮਾ, ਸੰਜੀਵ ਕੁਮਾਰ ਬਿੱਟੂ, ਦੀਪਕ ਗੋਇਲ ਡੇਹਲੋਂ, ਗੰਗਾ ਰਾਮ ਸ਼ਰਮਾ, ਪ੍ਰਧਾਨ ਹਰੀਸ਼ ਛਾਬੜਾ, ਭੁਪਿੰਦਰ ਸ਼ਰਮਾ, ਇੰਦਰਜੀਤ ਚੋਪੜਾ, ਜੋਗਾ ਸਿੰਘ ਰਾਹੀ, ਮੋਹਿਤ ਸ਼ਰਮਾ, ਨਰੇਸ਼ ਜੋਸ਼ੀ, ਧੀਰਜ ਸ਼ਰਮਾ ਆਸ਼ੂ ਡੇਹਲੋਂ, ਪ੍ਰਿੰਸ ਧਾਲੀਵਾਲ, ਗੁਰਮੀਤ ਸਿੰਘ ਸਰੀਂਹ, ਜੀਤ ਸਿੰਘ ਸਰੀਂਹ, ਰਮਨ ਕੁਮਾਰ, ਜਤਿੰਦਰ ਅਰੋੜਾ, ਅਜੇ ਅਰੋੜਾ, ਜਗਨਨਾਥ ਸਿੰਗਲਾ, ਵਿਜੇ ਕੁਮਾਰ ਸ਼ਾਹੀ ਡੇਹਲੋਂ, ਪੰਡਿਤ ਸੰਜੀਵ ਕੁਮਾਰ ਬੱਬੂ, ਅਸ਼ੋਕ ਸ਼ਰਮ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਵਲੋਂ ਪਿੰਡ ਸਿਆੜ੍ਹ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਵਿਖੇ ਨਸ਼ਾ ਮੁਕਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।