17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

-ਮਹਿਲ ਕਲਾਂ ਇਲਾਕੇ ਦੇ ਪਿੰਡਾਂ 'ਚ ਚੋਰ ਗਰੋਹ ਦਾ ਕਹਿਰ-<br> ਪਿੰਡ ਹਮੀਦੀ ਵਿਖੇ 10 ਕਿਸਾਨਾਂ ਦੀਆਂ ਖੇਤੀ ਮੋਟਰਾਂ ਤੋਂ ਸੈਂਕੜੇ ਫੁੱਟ ਕੇਬਲ ਤਾਰਾਂ ਚੋਰੀ

ਅਜੀਤ ਡੈਸਕ 26-01-2026

ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ (ਬਰਨਾਲਾ) ਵਿਖੇ ਬੀਤੀ ਰਾਤ ਚੋਰ ਗਰੋਹ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ 10 ਕਿਸਾਨਾਂ ਦੀਆਂ ਖੇਤੀ ਮੋਟਰਾਂ ਤੋਂ ਸੈਂਕੜੇ ਫੁੱਟ ਬਿਜਲੀ ਦੀਆਂ ਤਾਰਾਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਆਗੂਆਂ ਨੇ ਦੱਸਿਆ ਕਿ ਚੋਰਾਂ ਵਲੋਂ ਕਿਸਾਨ ਏਕਮ ਸਿੰਘ ਦਿਉਲ, ਨਛੱਤਰ ਸਿੰਘ ਰਾਣੂ, ਹਰਬੰਸ ਸਿੰਘ, ਤਾਰਾ ਸਿੰਘ ਅਕਾਲੀ, ਤਰਸੇਮ ਸਿੰਘ, ਦੇਵ ਸਿੰਘ, ਕੇਵਲ ਸਿੰਘ ਲੌਂਗੋਵਾਲੀਆ ਅਤੇ ਮਲਕੀਤ ਸਿੰਘ ਰਾਣੂ ਆਦਿ ਦੀਆਂ ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈਣ ਜਾਣ ਦੀ ਘਟਨਾ ਸਾਹਮਣੇ ਆਈ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰੀ ਬਾਰੇ ਉਸ ਸਮੇਂ ਲੱਗਾ ਜਦੋਂ ਖੇਤ ਜਾ ਕੇ ਵੇਖਿਆ ਤਾਂ ਮੋਟਰਾਂ ਦੀਆਂ ਕੇਬਲ ਤਾਰਾਂ ਗ਼ਾਇਬ ਸਨ | ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਰ ਕੇ ਨੇੜਲੇ ਪਿੰਡਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਕਿਸਾਨ ਆਪਣੇ ਖੇਤਾਂ 'ਚ ਰਾਤ ਸਮੇਂ ਜਾਣ ਵੇਲੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ | ਇਸ ਮੌਕੇ ਸਰਪੰਚ ਓਮਨਦੀਪ ਸਿੰਘ ਸੋਹੀ ਨੇ ਮੁਹਤਬਰਾਂ ਸਮੇਤ ਖ਼ੁਦ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰ ਗਰੋਹ ਨੂੰ ਛੇਤੀ ਕਾਬੂ ਕਰ ਕੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ |

ਪਿਛਲੀ ਖ਼ਬਰ - ਮਾਮਲਾ ਠੇਕੇਦਾਰ ਵਲੋਂ ਕੰਮ ਧੀਮੀ ਗਤੀ ਨਾਲ ਚਲਾਉਣ ਦਾ-<br> ਦੁਕਾਨਦਾਰਾਂ ਨੇ ਅਨਾਜ ਮੰਡੀ ਦਾ ਮੁੱਖ ਗੇਟ ਬੰਦ ਕਰ ਕੇ... ਅਗਲੀ ਖ਼ਬਰ 'ਚਿੱਟੇ ਲੀੜੇ ਜੰਗਲੀ ਹਿਰਦੇ' ਪੁਸਤਕ ਕੀਤੀ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।