03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਅੰਦਰ ਵਧ ਰਿਹਾ ਹਕੂਮਤੀ ਜਬਰ ਚਿੰਤਾਜਨਕ-ਯਾਦਗਾਰ ਕਮੇਟੀ

ਮਹਿਲ ਕਲਾਂ, 2 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਨੇ ਸੂਬੇ ਵਿਚ ਵਧ ਰਹੇ ਪੁਲਿਸ ਜਬਰ ਖ਼ਿਲਾਫ਼ ਗੰਭੀਰ ਚਿੰਤਾ ਪ੍ਰਗਟਾਈ ਹੈ। ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ ਅਤੇ ਨਰਾਇਣ ਦੱਤ ਨੇ ਦੋਸ਼ ਲਾਇਆ ਕਿ ਸ਼ਰਨਜੀਤ ਸਿੰਘ ਸ਼ੇਰੋਂ ’ਤੇ ਤਸ਼ੱਦਦ, ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਖ਼ੁਦਕੁਸ਼ੀ ਅਤੇ ਹੁਣ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਮਗਰੋਂ ਮਾਪਿਆਂ ਨੂੰ ਥਾਣੇ ਡੱਕ ਕੇ ਜਬਰੀ ਸਸਕਾਰ ਕਰਨਾ ਪੰਜਾਬ ਨੂੰ ‘ਪੁਲਿਸ ਰਾਜ’ ਬਣਾਉਣ ਦਾ ਸਬੂਤ ਹੈ।

ਅਜੀਤ ਡੈਸਕ 03-10-2026
ਮਹਿਲ ਕਲਾਂ, 2 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਨੇ ਸੂਬੇ ਵਿਚ ਵਧ ਰਹੇ ਪੁਲਿਸ ਜਬਰ ਖ਼ਿਲਾਫ਼ ਗੰਭੀਰ ਚਿੰਤਾ ਪ੍ਰਗਟਾਈ ਹੈ। ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ ਅਤੇ ਨਰਾਇਣ ਦੱਤ ਨੇ ਦੋਸ਼ ਲਾਇਆ ਕਿ ਸ਼ਰਨਜੀਤ ਸਿੰਘ ਸ਼ੇਰੋਂ ’ਤੇ ਤਸ਼ੱਦਦ, ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਖ਼ੁਦਕੁਸ਼ੀ ਅਤੇ ਹੁਣ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਮਗਰੋਂ ਮਾਪਿਆਂ ਨੂੰ ਥਾਣੇ ਡੱਕ ਕੇ ਜਬਰੀ ਸਸਕਾਰ ਕਰਨਾ ਪੰਜਾਬ ਨੂੰ ‘ਪੁਲਿਸ ਰਾਜ’ ਬਣਾਉਣ ਦਾ ਸਬੂਤ ਹੈ। ਇਹ ਵਰਤਾਰਾ 90ਵਿਆਂ ਦੇ ਦੌਰ ਅਤੇ 1995 ਦੇ ਕਿਰਪਾਲ ਸਿੰਘ ਵਾਲਾ ਦੇ ਮਜ਼ਦੂਰ ਪਿਆਰਾ ਸਿੰਘ ਕਾਂਡ ਦੀ ਯਾਦ ਦਿਵਾਉਂਦਾ ਹੈ। ਆਗੂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਕਾਲਸਾਂ ਅਤੇ ਗੁਰਮੀਤ ਸਿੰਘ ਸੁਖਪੁਰਾ ਨੇ ਕਿਹਾ ਕਿ ਪਿਆਰਾ ਸਿੰਘ ਮਾਮਲੇ ਵਿਚ ਲੋਕ ਏਕੇ ਰਾਹੀਂ ਤਤਕਾਲੀ ਥਾਣਾ ਮੁਖੀ ਨੂੰ ਸਜ਼ਾ ਦਿਵਾਈ ਗਈ ਸੀ, ਜਿਸ ਨੇ 1997 ਦੇ ਇਤਿਹਾਸਕ ਮਹਿਲ ਕਲਾਂ ਲੋਕ ਘੋਲ ਦਾ ਮੁੱਢ ਬੰਨਿ੍ਹਆ। ਆਗੂ ਜਰਨੈਲ ਸਿੰਘ, ਪ੍ਰੇਮ ਕੁਮਾਰ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਨਿਰਮਲ ਸਿੰਘ ਚੁਹਾਣਕੇ ਕਲਾਂ ਅਤੇ ਹਰਪ੍ਰੀਤ ਸਿੰਘ ਮਹਿਲ ਕਲਾਂ ਨੇ ਆਖਿਆ ਕਿ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਮਹਿਜ਼ ਦਿਖਾਵਾ ਹੈ, ਜਦਕਿ ਨਸ਼ਿਆਂ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਮਹਿਲ ਕਲਾਂ ਘੋਲ ਦੇ ਸਬਕ ਗ੍ਰਹਿਣ ਕਰ ਕੇ ਸੰਗਰੂਰ ਜ਼ਿਲ੍ਹੇ ਵਿਚ ਵਾਪਰ ਰਹੀਆਂ ਘਟਨਾਵਾਂ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਝੋਨੇ ਦੀ ਖਰੀਦ ਹੋਈ ਸ਼ੁਰੂ ਅਗਲੀ ਖ਼ਬਰ ਵਾਈ.ਐਸ. ਜੀਨੈਕਸਟ ਸਕੂਲ ਵਿਖੇ ਗਾਂਧੀ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।