20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਹੰਤ ਜੰਗੀਰ ਦਾਸ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ 22 ਤੋਂ

ਤਪਾ ਮੰਡੀ, 20 ਨਵੰਬਰ (ਪ੍ਰਵੀਨ ਗਰਗ)-ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 19ਵੀਂ ਬਰਸੀ ਸਬੰਧੀ ਦੋ ਰੋਜ਼ਾ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ-ਅਸਥਾਨ ਬਾਹਰਲਾ ਡੇਰਾ ਹਵੇਲੀ ਪੱਤੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰ ਜੀ ਵਲੋਂ ਜਾਰੀ ਕੀਤਾ ਗਿਆ।

ਬੱਬੂ ਤਨੇਜਾ ਅਤੇ ਰੀਤੂ ਤਨੇਜਾ ਵਾਸੀ ਤਪਾ ਮੰਡੀ (ਬਰਨਾਲਾ) ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇਗੰਢ ਮਨਾਈ। 21-11-2026
ਤਪਾ ਮੰਡੀ, 20 ਨਵੰਬਰ (ਪ੍ਰਵੀਨ ਗਰਗ)-ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 19ਵੀਂ ਬਰਸੀ ਸਬੰਧੀ ਦੋ ਰੋਜ਼ਾ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ-ਅਸਥਾਨ ਬਾਹਰਲਾ ਡੇਰਾ ਹਵੇਲੀ ਪੱਤੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰ ਜੀ ਵਲੋਂ ਜਾਰੀ ਕੀਤਾ ਗਿਆ। ਉਪਰੰਤ ਡੇਰਾ ਪ੍ਰਬੰਧਕਾਂ ਮਹੰਤ ਬੁੱਕਣ ਦਾਸ, ਮਹੰਤ ਰਘਬੀਰ ਦਾਸ, ਮਹੰਤ ਸੋਮ ਦਾਸ ਅਤੇ ਮਹੰਤ ਬੀਰਬਲ ਦਾਸ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮਹੰਤ ਜੰਗੀਰ ਦਾਸ ਦੀ ਬਰਸੀ ਸਬੰਧੀ ਸ੍ਰੀ ਰਾਮਾਇਣ ਪਾਠ ਦੇ ਸ਼ੁੱਭ ਆਰੰਭ 22 ਨਵੰਬਰ ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਜਿਸ ਦੇ ਭੋਗ ਮਿਤੀ 23 ਨਵੰਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ। ਭੋਗ ਉਪਰੰਤ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਮੰਦਰ ਪੁਜਾਰੀ ਕ੍ਰਿਸ਼ਨ ਦਾਸ, ਬਲਵਿੰਦਰ ਬਾਵਾ, ਹਰਪਾਲ ਦਾਸ, ਸੇਵਕ ਦਾਸ, ਮੱਖਣ ਸਿੰਘ, ਭੋਲਾ ਸਿੰਘ, ਭੋਲਾ ਸਿੱਧੂ, ਬਲਵਿੰਦਰ ਦਾਸ ਬੁੱਧ ਰਾਮ, ਜਸਪ੍ਰੀਤ ਬਾਵਾ, ਰਾਜਿੰਦਰ ਸਿੱਧੂ, ਧਰਮਪਾਲ ਬਾਵਾ, ਬੂਟੀ ਦਾਸ, ਗੁਰਤੇਜ ਸਿੰਘ, ਬਲਦੇਵ ਸਿੰਗਲਾ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਸਹਿਯੋਗ ਨਾਲ ਲੇਖ ਅਤੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ ਦੇ ਨਾ ਚੱਲਣ ਕਾਰਨ ਲੋਕ ਹੋ ਰਹੇ ਖ਼ੱਜਲ਼-ਖ਼ੁਆਰ, ਨਕਦੀ ਕਢਵਾਉਣ ਲਈ ਭਟਕਣ ਨੂੰ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।