14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ੍ਰੀ ਮਹਾਂਸ਼ਕਤੀ ਕਲਾ ਮੰਚ ਬਰਨਾਲਾ ਵਲੋਂ 48ਵਾਂ ਸਰਬ ਭਾਰਤੀ ਨਾਟ ਮੇਲਾ-2026 ਸ਼ਾਨੋ ਸ਼ੌਕਤ ਨਾਲ ਸ਼ੁਰੂ

ਸ੍ਰੀ ਮਹਾਂਸ਼ਕਤੀ ਕਲਾ ਮੰਦਰ ਵਿਖੇ ਨਾਟ ਮੇਲੇ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ, ਲਾਲਾ ਅਮੀ ਚੰਦ ਅਤੇ ਹੋਰ | ਤਸਵੀਰ : ਰਿੰਪੀ ਸਟੂਡੀਓ <br/> 01-02-2026
ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)-ਸ੍ਰੀ ਮਹਾਂਸ਼ਕਤੀ ਕਲਾ ਮੰਚ ਬਰਨਾਲਾ ਵਲੋਂ 48ਵਾਂ ਸਰਬ ਭਾਰਤੀ ਨਾਟ ਮੇਲਾ 2026 ਮਹਾਂ ਸ਼ਕਤੀ ਕਲਾ ਮੰਦਰ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਜਿਸ ਦੇ ਉਦਘਾਟਨ ਦੀ ਰਸਮ ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ, ਲਾਲਾ ਅਮੀ ਚੰਦ, ਮੰਚ ਦੇ ਪ੍ਰਧਾਨ ਜਿੰਮੀ ਮਿੱਤਲ, ਜਨਰਲ ਸਕੱਤਰ ਨਰੇਸ਼ ਸਿੰਗਲਾ, ਜਥੇਬੰਦਕ ਸਕੱਤਰ ਅਨਿਲ ਦੱਤ ਸ਼ਰਮਾ, ਖ਼ਜ਼ਾਨਚੀ ਸਮੀ ਸਿੰਗਲਾ, ਪ੍ਰੋਜੈਕਟ ਚੇਅਰਮੈਨ ਪ੍ਰਦੀਪ ਲਾਇਲਪੁਰੀ ਨੇ ਜੋਤੀ ਪ੍ਰਚੰਡ ਕਰ ਕੇ ਅਦਾ ਕੀਤੀ | ਇਸ ਮੌਕੇ ਪ੍ਰਸਿੱਧ ਸ਼ੋ੍ਰਮਣੀ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਮੰਚ 'ਤੇ ਪ੍ਰਬੰਧਕਾਂ ਨੂੰ ਪਿਛਲੇ 47 ਵਰਿ੍ਹਆਂ ਤੋਂ ਸਰਬ ਭਾਰਤੀ ਨਾਟ ਮੇਲਾ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਰਨਾਲਾ ਕਲਾਕਾਰਾਂ ਦੀ ਧਰਤੀ ਹੈ | ਨਾਟ ਮੇਲੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਲਾਕਾਰ ਆਪਣੇ ਜੌਹਰ ਦਿਖਾਉਂਦੇ ਹਨ | ਉਮੀਦ ਰੰਗ ਮੰਚ ਫ਼ਾਜ਼ਿਲਕਾ 'ਵਿਹਲਾ ਟੱਬਰ', ਜੋਰਾ ਕਰੀਏਸ਼ਨ ਸ੍ਰੀ ਗੰਗਾ ਨਗਰ 'ਖਬਾਬ ਏਕ ਬਜ਼ੁਰਗ ਕੀ ਆਤਮ ਕਥਾ', ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ 'ਅੰਤਿਮ ਸੰਸਕਾਰ', ਪਰੱਸਥ ਏ ਪੇਪਰ 'ਪਲਾਨ ਫਾੳਾੂਡੇਸ਼ਨ ਸੇਲਜ਼ਮੈਨ' ਪ੍ਰਵਾਜ ਥੀਏਟਰ ਬਰਨਾਲਾ 'ਉਸ ਨੰੂ ਕਹਿਣ', ਸ਼ਹੀਦ ਭਗਤ ਸਿੰਘ ਵਿਰਾਸਤੀ ਮੰਚ ਸ੍ਰੀ ਅੰਮਿ੍ਤਸਰ ਸਾਹਿਬ 'ਮੁਕਤੀ' ਇਕਾਂਗੀ ਨਾਟਕ ਮੰਚ 'ਤੇ ਖੇਡੇ ਗਏ | ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੱੁਖ ਚੌਂਕਾਂ ਵਿਖੇ ਚਲੰਤ ਮਸਲਿਆਂ, ਸਮਾਜਿਕ ਕੁਰੀਤੀਆਂ, ਬੇਰੁਜ਼ਗਾਰੀ, ਮਹਿੰਗਾਈ ਨੂੰ ਪੇਸ਼ ਕਰਦੇ ਹੋਏ ਖੇਡੇ ਗਏ | ਇਸ ਮੌਕੇ ਪੰਕਜ ਕੁਮਾਰ ਗਰਗ, ਸ਼ਿਵ ਸਿੰਗਲਾ, ਮੁਨੀਸ਼ੀ ਦੱਤ ਸ਼ਰਮਾ, ਦੁਸਾਂਸ਼ੂ, ਵਿਵੇਕ ਸਿੰਧਵਾਨੀ, ਰਾਮਪਾਲ ਸਿੰਗਲਾ, ਡਾਇਰੈਕਟਰ ਸੁਰਜੀਤ ਸਿੰਘ ਸੰਧੂ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਸਹੌਰ, ਲਛਮਣ ਸਿੰਘ ਮੁਸਾਫਰ ਤੋਂ ਇਲਾਵਾ ਮੰਚ ਦੇ ਅਹੁਦੇਦਾਰ ਤੇ ਕਲ੍ਹਾ ਪ੍ਰੇਮੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਟਾਂ ਮਾਰਨ ਦੇ ਮਾਮਲੇ ਵਿਚੋਂ ਦੋ ਜਣੇ ਬਰੀ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀਆਂ ਮੈਰਿਟ ਪ੍ਰਾਪਤ ਵਿਦਿਆਰਥਣਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।