18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ਼ਿਵਰਾਤਰੀ ਦਾ ਤਿਉਹਾਰ 15 ਨੂੰ <br/>

ਅਜੀਤ ਡੈਸਕ 14-02-2026
ਸ਼ਹਿਣਾ, 13 ਫਰਵਰੀ (ਗੋਗੀ)-ਪ੍ਰਸਿੱਧ ਸੋਲ੍ਹਾਂ ਦਾ ਮੱਠ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਬਾਬਾ ਪਵਨ ਕੁਮਾਰ ਮੁੱਖ ਸੇਵਾਦਾਰ ਨੇ ਦੱਸਿਆ ਕਿ ਮਾਤਾ ਦੇ ਮੰਦਰ ਸੋਲ੍ਹਾਂ ਦਾ ਮੱਠ ਵਿਖੇ ਸ਼ਿਵ ਭਗਵਾਨ ਦਾ ਸੁੰਦਰ ਮੰਦਰ ਵੀ ਬਣਿਆ ਹੋਇਆ ਹੈ | ਜਿੱਥੇ ਸ਼ਿਵ ਭਗਵਾਨ ਦੇ ਵੱਖ-ਵੱਖ ਸਰੂਪ ਤੇ ਸ਼ਿਵਿਲੰਗ ਸਥਾਪਿਤ ਕੀਤੇ ਹੋਏ ਹਨ | ਸਾਲ ਵਿਚ ਦੋ ਵਾਰ ਸ਼ਿਵਰਾਤਰੀ ਮੰਦਰ 'ਤੇ ਮਨਾਈ ਜਾਂਦੀ ਹੈ | ਇਹ ਵਾਰ 15 ਫਰਵਰੀ ਨੂੰ ਸ਼ਿਵਰਾਤਰੀ ਦੇ ਮੌਕੇ ਵਿਸ਼ੇਸ਼ ਮੇਲਾ ਭਰੇਗਾ | ਪਕੌੜਿਆਂ ਅਤੇ ਪੂਰੀਆਂ ਛੋਲਿਆਂ ਦੇ ਲੰਗਰ ਮੰਦਰ ਕਮੇਟੀ ਵਲੋਂ ਲਗਾਏ ਜਾਣਗੇ | ਇਸ ਮੌਕੇ ਦਰਸ਼ਨ ਦੱੁਗਲ ਸਾਬਕਾ ਪੰਚ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ 21 ਨੂੰ <br/> ਅਗਲੀ ਖ਼ਬਰ ਗਰੋਵਰ ਹਸਪਤਾਲ ਵਿਖੇ ਫਲਦਾਰ ਬੂਟਿਆਂ ਦੀ ਵੰਡ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।