17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਸਰਬਸੰਮਤੀ ਨਾਲ ਚੋਣ <br/>

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾਂ ਦੇ ਚੁਣੇ ਗਏ ਅਹੁਦੇਦਾਰ ਅਤੇ ਹੋਰ | ਤਸਵੀਰ : ਤਰਸੇਮ ਸਿੰਘ ਗਹਿਲ <br/> 14-02-2026
ਮਹਿਲ ਕਲਾਂ, 13 ਫਰਵਰੀ (ਤਰਸੇਮ ਸਿੰਘ ਗਹਿਲ)- ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਅਤੇ ਸਰਪ੍ਰਸਤ ਕੈਪਟਨ ਸਾਧੂ ਸਿੰਘ ਮੂੰਮ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ | ਜਿਸ 'ਚ ਬਲਾਕ ਮਹਿਲ ਦੇ ਵੱਖ-ਵੱਖ ਪਿੰਡਾਂ ਦੇ ਪ੍ਰਧਾਨਾਂ ਅਤੇ ਸਾਬਕਾ ਸੈਨਿਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੀਟਿੰਗ 'ਚ ਬਲਾਕ ਮਹਿਲ ਕਲਾਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸਾਰੇ ਮੈਂਬਰਾਂ ਨੇ ਪੂਰਨ ਵਿਸ਼ਵਾਸ ਅਤੇ ਸਹਿਮਤੀ ਦਿੰਦੇ ਹੋਏ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੂੰ ਸਰਬਸੰਮਤੀ ਨਾਲ 8ਵੀਂ ਵਾਰ ਬਲਾਕ ਮਹਿਲ ਕਲਾਂ ਦਾ ਪ੍ਰਧਾਨ ਚੁਣਿਆ ਗਿਆ | ਕੈਪਟਨ ਗੁਰਮੇਲ ਸਿੰਘ ਛਾਪਾ ਮੀਤ ਪ੍ਰਧਾਨ, ਸੂਬੇਦਾਰ ਗੁਰਮੇਲ ਸਿੰਘ ਕੁਤਬਾ ਖ਼ਜ਼ਾਨਚੀ, ਹੌਲਦਾਰ ਗੁਰਸੇਵਕ ਸਿੰਘ ਛੀਨੀਵਾਲ ਕਲਾਂ ਅਤੇ ਸੂਬੇਦਾਰ ਰਾਜ ਕੁਮਾਰ ਮਹਿਲ ਖ਼ੁਰਦ ਸਹਾਇਕ ਖ਼ਜ਼ਾਨਚੀ, ਹੌਲਦਾਰ ਹਰਬੰਸ ਸਿੰਘ ਰਾਏਸਰ ਜਨਰਲ ਸਕੱਤਰ, ਹੌਲਦਾਰ ਸਪਿੰਦਰ ਸਿੰਘ ਪੰਡੋਰੀ ਜੁਆਇੰਟ ਜਨਰਲ ਸਕੱਤਰ, ਹੌਲਦਾਰ ਬਿੰਦਰ ਸਿੰਘ ਪੰਡੋਰੀ ਅਤੇ ਹੌਲਦਾਰ ਹਰਵਿੰਦਰ ਸਿੰਘ ਖਿਆਲੀ ਮੀਡੀਆ ਸਲਾਹਕਾਰ, ਹੌਲਦਾਰ ਰੁਲਦੂ ਸਿੰਘ ਧਨੇਰ, ਹੌਲਦਾਰ ਕੁਲਦੀਪ ਸਿੰਘ ਕਲਾਲਮਾਜਰਾ, ਸੂਬੇਦਾਰ ਬਹਾਦਰ ਸਿੰਘ ਸਹਿਜੜਾ, ਮੋਹਰ ਸਿੰਘ ਸਹੌਰ, ਹੌਲਦਾਰ ਸਿਕੰਦਰ ਸਿੰਘ ਕੁਰੜ, ਹੌਲਦਾਰ ਜਗਜੀਤ ਸਿੰਘ, ਖਿਆਲੀ ਹੌਲਦਾਰ ਨਿਰਪਾਲ ਸਿੰਘ ਚੌਹਾਨਕੇ ਖ਼ੁਰਦ, ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣੇ ਗਏ | ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਅਤੇ ਸਰਪ੍ਰਸਤ ਕੈਪਟਨ ਸਾਧੂ ਸਿੰਘ ਮੂੰਮ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਲਾਕ ਮਹਿਲ ਕਲਾਂ ਦੇ ਸਾਰੇ ਪਿੰਡਾਂ ਵਿਚ ਜਾ ਕੇ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਪਤਾ ਕਰ ਕੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ | ਨਵੀਂ ਚੁਣੀ ਕਮੇਟੀ ਵਲੋਂ ਜ਼ਿਲ੍ਹਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ | ਇਸ ਸਮੇਂ ਸੂਬੇਦਾਰ ਚਮਕੌਰ ਸਿੰਘ ਮੱਲੀਆਂ, ਬਲਾਕ ਪ੍ਰਧਾਨ ਸ਼ਹਿਣਾ, ਕੈਪਟਨ ਅਵਤਾਰ ਸਿੰਘ ਪੱਖੋਕੇ, ਸੂਬੇਦਾਰ ਜਗਦੀਸ਼ ਸਿੰਘ ਜੰਗੀਆਣਾ, ਹੌਲਦਾਰ ਅਮਰਜੀਤ ਸਿੰਘ ਤਲਵੰਡੀ, ਨੰਬਰਦਾਰ ਸੁਰਜੀਤ ਸਿੰਘ ਵਿਧਾਤੇ ਜ਼ਿਲ੍ਹਾ ਟੀਮ ਤੋਂ ਇਲਾਵਾ ਬਲਾਕ ਮਹਿਲ ਕਲਾਂ ਅਤੇ ਬਲਾਕ ਸ਼ਹਿਣਾ ਦੇ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਹਾਜ਼ਰ ਸਨ |

ਪਿਛਲੀ ਖ਼ਬਰ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਮੁਫ਼ਤ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਮੁਰਹਾ ਪੀ.ਟੀ. ਸਕੀਮ ਤਹਿਤ ਕਾਫ਼ ਰੈਲੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।