15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸਕੂਲ ਕੈਂਪਸ ਅੰਦਰ ਵਿਦਾਇਗੀ ਪਾਰਟੀ ਕਰਨ ਦਾ ਦੋਸ਼ <br/>

ਅਜੀਤ ਡੈਸਕ 15-02-2026
ਧਨੌਲਾ, 14 ਫਰਵਰੀ (ਜਤਿੰਦਰ ਸਿੰਘ ਧਨੌਲਾ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਇਕ ਅਧਿਆਪਕਾ ਸੁਨੀਤਾ ਸ਼ਰਮਾ ਨੇ ਸਕੂਲ ਇੰਚਾਰਜ 'ਤੇ ਦੋਸ਼ ਲਾਉਂਦਿਆਂ ਆਖਿਆ ਕਿ ਇੰਚਾਰਜ ਵਲੋਂ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਆਗਿਆ ਲਏ ਗਿਆਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋਂ ਪੈਸੇ ਇਕੱਠੇ ਕਰ ਕੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਸੁਨੀਤਾ ਸ਼ਰਮਾ ਨੇ ਆਖਿਆ ਕਿ ਸਿੱਖਿਆ ਵਿਕਾਸ ਬੋਰਡ ਵਲੋਂ ਲਿਖਤੀ ਹੁਕਮ ਜਾਰੀ ਕਰ ਕੇ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਇਸ ਸਕੂਲ ਵਿਚ ਕਿਸੇ ਕਿਸਮ ਦਾ ਸਮਾਗਮ ਨਹੀਂ ਕੀਤਾ ਜਾਣਾ ਚਾਹੀਦਾ | ਪ੍ਰੰਤੂ ਸਕੂਲ ਇੰਚਾਰਜ ਨੇ ਪੰਜਾਬ ਵਿਕਾਸ ਸਿੱਖਿਆ ਬੋਰਡ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਵਿਦਿਆਰਥੀਆਂ ਪਾਸੋਂ ਪੈਸੇ ਇਕੱਠੇ ਕਰਕੇ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਦੇ ਕੇ ਇਹ ਸਮਾਗਮ ਕੀਤਾ | ਉਨ੍ਹਾਂ ਆਖਿਆ ਕਿ ਸਕੂਲ ਦੀਆਂ ਵੱਡੀਆਂ ਸ਼੍ਰੇਣੀਆਂ ਦੇ ਪੇਪਰ ਹੋਣ ਵਿਚ ਤਕਰੀਬਨ 5-6 ਦਿਨ ਬਾਕੀ ਰਹਿੰਦੇ ਹਨ ਜਦਕਿ ਸੱਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਲਈ 15 ਦਿਨ ਤੋਂ ਉਕਤ ਇੰਚਾਰਜ ਵਲੋਂ ਪੜ੍ਹਾਈ ਛੁੜਵਾ ਕੇ ਸੱਭਿਆਚਾਰਕ ਸਮਾਗਮ ਦੀਆਂ ਤਿਆਰੀ ਕਰਵਾਈ ਗਈ | ਸਕੂਲ ਅਧਿਆਪਕਾ ਸੁਨੀਤਾ ਸ਼ਰਮਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪੱਤਰ ਭੇਜ ਕੇ ਅਤੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਉਤਾਰ ਭੇਜਦਿਆਂ ਆਖਿਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |

ਪਿਛਲੀ ਖ਼ਬਰ ਫ਼ਿਰੋਜ਼ਾਬਾਦ ਨੇੜੇ ਸੜਕ ਹਾਦਸੇ 'ਚ ਪਿੰਡ ਛੀਨੀਵਾਲ ਕਲਾਂ ਅਤੇ ਰਾਏਸਰ ਨਾਲ ਸੰਬੰਧਿਤ ਦੋ ਨੌਜਵਾਨਾਂ ਦੀ ਮੌਤ <br/> ਅਗਲੀ ਖ਼ਬਰ ਬਰਨਾਲਾ ਸ਼ਹਿਰ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਦਿੱਤੀ ਹੈ ਬਹੁਤ ਵੱਡੀ ਬਖਸ਼ਿਸ਼, ਹਮੇਸ਼ਾ ਰਹਾਂਗਾ ਰਿਣੀ-ਰਾਜਿੰਦਰ ਗੁਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।