ਬਰਨਾਲਾ, 14 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਦੇਖਰੇਖ ਹੇਠ ਪ੍ਰਸਿੱਧ ਟੀ.ਵੀ. ਸ਼ੋਅ 'ਕੰਟੀਨੀ ਮੰਡੀਰ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਜਿਸ ਵਿਚ ਪ੍ਰੋਗਰਾਮ ਦੇ ਮੇਜ਼ਬਾਨ ਗਾਇਕ ਤੇ ਅਦਾਕਾਰ ਰਵਨੀਤ ਸਿੰਘ ਵਲੋਂ ਬਿਹਤਰੀਨ ਢੰਗ ਨਾਲ ਸੰਚਾਲਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਵੀ ਇਸ ਸ਼ੋਅ ਦਾ ਖ਼ੂਬ ਅਨੰਦ ਮਾਣਿਆ | ਕਾਲਜ ਦੇ ਪਿ੍ੰਸੀਪਲ ਸਰਬਜੀਤ ਸਿੰਘ ਕੁਲਾਰ ਅਤੇ ਸਟਾਫ਼ ਵਲੋਂ ਸ਼ੋਅ ਦੀ ਸਮੁੱਚੀ ਟੀਮ ਦਾ ਸਵਾਗਤ ਕੀਤਾ ਗਿਆ¢ ਇਸ ਪ੍ਰੋਗਰਾਮ ਦੀ ਡਾਇਰੈਕਸ਼ਨ ਡਾਇਰੈਕਟਰ ਸੁਭਾਸ਼ ਸੈਣੀ ਵਲੋਂ ਕੀਤੀ ਗਈ¢ ਪ੍ਰੋਗਰਾਮ ਦÏਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਜਿੱਥੇ ਮਨੋਰੰਜਕ ਸਵਾਲ-ਜਵਾਬ, ਖੇਡਾਂ ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਉੱਥੇ ਗਿੱਧਾ, ਭੰਗੜਾ, ਝੂਮਰ, ਮਲਵਈ ਗਿੱਧਾ, ਲੋਕ ਗੀਤਾਂ, ਕਵੀਸ਼ਰੀ ਆਦਿ ਪੇਸ਼ਕਾਰੀਆਂ ਕਰ ਕੇ ਸਰੋਤਿਆਂ ਦਾ ਮਨ ਮੋਹ ਲਿਆ | ਪ੍ਰਧਾਨ ਭੋਲਾ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਕੀਤੇ ਗਏ ਅਜਿਹੇ ਪ੍ਰੋਗਰਾਮ ਲਈ ਸ਼ੋਅ 'ਕੰਟੀਨੀ ਮੰਡੀਰ' ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ | ਅਖੀਰ 'ਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਅਤੇ ਪਿ੍ੰਸੀਪਲ ਸਰਬਜੀਤ ਸਿੰਘ ਕੁਲਾਰ ਵਲੋਂ ਰਵਨੀਤ ਸਿੰਘ ਅਤੇ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਮਨਦੀਪ ਕੌਰ, ਪ੍ਰੋ: ਮਿੱਠੂ ਪਾਠਕ, ਡਾ. ਗੁਰਪ੍ਰੀਤ ਕੌਰ ਰਾਣੂ, ਡਾ. ਕਿਰਪਾਲ ਸਿੰਘ, ਡਾ. ਭੁਪਿੰਦਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ |