29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕੱਚੇ ਘਰਾਂ ਦੇ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਪੰਜਾਬ ਸਰਕਾਰ ਤੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>

ਅਜੀਤ ਡੈਸਕ 16-02-2026
ਬਰਨਾਲਾ, 15 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ ਵਾਰਡ ਨੰਬਰ 7 ਤੇ ਤਾਜ਼ਾ ਬਣੇ ਵਾਰਡ ਨੰਬਰ 40 'ਚ ਸਾਬਕਾ ਕੌਂਸਲਰ ਸੁਖਪਾਲ ਸਿੰਘ ਰੁਪਾਣਾ ਦੀ ਅਗਵਾਈ ਹੇਠ ਬਾਜ਼ੀਗਰ ਬਸਤੀ ਦੀ ਧਰਮਸ਼ਾਲਾ ਵਿਖੇ ਸੈਂਕੜੇ ਅÏਰਤਾਂ ਤੇ ਮਰਦਾਂ ਵਲੋਂ ਕੱਚੇ ਘਰਾਂ ਦੇ ਪੈਸੇ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਸਰਕਾਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਗੱਲਬਾਤ ਕਰਦਿਆਂ ਸੁਖਪਾਲ ਸਿੰਘ ਰੁਪਾਣਾ ਨੇ ਦੱਸਿਆ ਕਿ ਪਿਛਲੇ ਸਾਲ ਜੂਨ-ਜੁਲਾਈ 'ਚ ਆਏ ਹੜ੍ਹਾਂ ਤੋਂ ਬਾਅਦ ਜਿਥੇ ਛੱਤ ਡਿੱਗਣ ਕਾਰਨ ਮਰੇ ਲਖਵਿੰਦਰ ਸਿੰਘ ਦੀ ਫਾਈਲ ਦੇ ਪੈਸੇ ਅਜੇ ਤੱਕ ਨਹੀਂ ਮਿਲੇ ਉਥੇ ਹੋਰ ਵੀ 25 ਤੋਂ 30 ਕੱਚੇ ਘਰਾਂ ਦੀਆਂ ਕੇਸ ਫਾਈਲਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਰੁਲਦੀਆਂ ਫਿਰਦੀਆਂ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ | ਉਨ੍ਹਾਂ ਦੱਸਿਆ ਕਿ ਪਿਛਲੀਆਂ ਬਰਸਾਤਾਂ ਤੋਂ ਹੀ ਪਰਿਵਾਰ ਵੱਡੀ ਗਿਣਤੀ ਵਿਚ ਬੇਘਰ ਹੋਣ ਉਪਰੰਤ ਸੈਂਸੀ ਬਸਤੀ ਧਰਮਸ਼ਾਲਾ ਤੇ ਬਾਜ਼ੀਗਰ ਬਸਤੀ ਦੀ ਧਰਮਸ਼ਾਲਾ ਵਿਚ ਸ਼ਰਨ ਲੈ ਕੇ ਬੈਠੇ ਹਨ | ਇਨ੍ਹਾਂ ਕੇਸਾਂ ਸੰਬੰਧੀ ਉਸ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਹ ਹਰ ਸਮੇਂ ਇੱਕੋ ਗੱਲ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੇ ਐਮ. ਪੀ. ਤੇ ਆਗੂ ਇਨ੍ਹਾਂ ਕੱਚੇ ਘਰਾਂ ਵਾਲਿਆਂ ਨੂੰ ਚੈੱਕ ਵੰਡਣਗੇ | ਇਸ ਮੌਕੇ ਪੀੜਤ ਮਾਇਆ ਕੌਰ, ਰਾਣੀ ਕੌਰ ਸਮੇਤ ਵੱਡੀ ਗਿਣਤੀ 'ਚ ਅÏਰਤਾਂ ਨੇ ਕਿਹਾ ਕਿ ਸਾਡੀ ਗ਼ਰੀਬਾਂ ਦੀ ਕੋਈ ਸੁਣਵਾਈ ਨਹੀਂ ਕਰਦਾ | ਅਸੀਂ ਜਦੋਂ ਵੀ ਦਫ਼ਤਰਾਂ ਵਿਚ ਜਾਂਦੇ ਹਾਂ ਤਾਂ ਸਾਨੂੰ ਬੇਇੱਜ਼ਤ ਕਰ ਕੇ ਮੋੜ ਦਿੱਤਾ ਜਾਂਦਾ ਹੈ | ਹੜ੍ਹਾਂ ਦੀ ਮਾਰ ਤੋਂ ਬਾਅਦ ਅੱਖਾਂ ਤੋਂ ਰੌਸ਼ਨੀ ਗਵਾ ਚੁੱਕੇ ਲੱਖਾ ਸਿੰਘ ਦੀ ਵੀ ਕਿਸੇ ਨੇ ਕੋਈ ਸਾਰ ਨਹੀਂ ਲਈ | ਮਿ੍ਤਕ ਲਖਵਿੰਦਰ ਸਿੰਘ ਦੇ ਦੋ ਕਮਰੇ ਮੁਹੱਲਾ ਨਿਵਾਸੀਆਂ ਤੇ ਸ਼ਹਿਰ ਦੇ ਦਾਨੀ ਸੱਜਣਾਂ ਵਲੋਂ ਦਿੱਤੇ ਸਹਿਯੋਗ ਸਦਕਾ ਹੀ ਨੇਪਰੇ ਚਾੜੇ੍ਹ ਜਾ ਰਹੇ ਹਨ | ਸੁਖਪਾਲ ਸਿੰਘ ਰੁਪਾਣਾ ਨੇ ਲੰਬੀ ਲਿਸਟ ਮੀਡੀਆ ਨੂੰ ਦਿਖਾਉਂਦਿਆਂ ਦੱਸਿਆ ਕਿ ਧਰਮਸ਼ਾਲਾ ਵਿਚ ਬੈਠੇ ਪਰਿਵਾਰ ਜਿਨ੍ਹਾਂ ਵਿਚ ਮਾਇਆ ਕੌਰ ਵਿਧਵਾ ਬਿੱਕਰ ਸਿੰਘ, ਛਿੰਦੋ ਪਤਨੀ ਕਿ੍ਸ਼ਨਾ ਸੋਨੀ, ਪੰਮੀ ਵਿਧਵਾ ਬੰਟੀ, ਪਰਮਜੀਤ ਸਿੰਘ ਪੁੱਤਰ ਬਾਬੂ ਸਿੰਘ, ਪੰਮੀ ਕੌਰ ਪਤਨੀ ਬੂਟਾ ਸਿੰਘ, ਅਮਰ ਸਿੰਘ ਪੁੱਤਰ ਅਮਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਮੱਘਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਬਿੱਕਰ ਸਿੰਘ ਪੁੱਤਰ ਮੱਘਰ ਸਿੰਘ, ਪਾਲ ਸਿੰਘ ਪੁੱਤਰ ਬੀਸਾ ਸਿੰਘ, ਰਜਨੀ ਪਤਨੀ ਲੱਲੂ ਸਿੰਘ, ਰਾਣੀ ਕੌਰ ਪਤਨੀ ਅਮਰਜੀਤ ਸਿੰਘ, ਰੇਖਾ ਪਤਨੀ ਜੀਤਾ ਸਿੰਘ, ਬਿੱਕਰ ਸਿੰਘ ਪੁੱਤਰ ਘੁੱਕਰ ਸਿੰਘ, ਕਰਮਜੀਤ ਕੌਰ, ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਰਿਵਾਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਹੁਣ ਕਿਸੇ ਨੂੰ ਵੋਟ ਨਹੀਂ ਪਾਉਣੀ | ਜੇਕਰ ਜਲਦ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਨਗਰ ਨਿਗਮ ਦਾ ਘਿਰਾਓ ਕੀਤਾ ਜਾਵੇਗਾ |

ਪਿਛਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਟੱਲੇਵਾਲ ਵਿਖੇ ਭਾਕਿਯੂ ਲੱਖੋਵਾਲ ਦੀ ਮੀਟਿੰਗ ਮੌਕੇ ਅਮਰੀਕਾ ਨਾਲ ਵਪਾਰਕ ਸਮਝੌਤੇ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।