29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 16-02-2026

ਤਪਾ ਮੰਡੀ, 15 ਫਰਵਰੀ (ਪ੍ਰਵੀਨ ਗਰਗ)-ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤੇ ਸ਼ਿਵ ਭੋਲੇ ਦੀ ਅਪਾਰ ਕਿਰਪਾ ਸਦਕਾ ਕਾਂਵੜੀਆਂ ਲਈ ਲਾਏ ਗਏ ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਵਲੋਂ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ 'ਚ ਸ਼ਿਵ ਭੋਲੇ ਦੀ ਚੌਕੀ ਲਗਵਾਈ ਗਈ | ਇਸ ਮੌਕੇ ਪੰਡਿਤ ਅਨਿਲ ਸ਼ਰਮਾ ਨੇ ਪੂਜਨ ਦੀ ਰਸਮ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਧਾਰਮਿਕ ਸਮਾਗਮ ਮੌਕੇ ਪ੍ਰਸਿੱਧ-ਭਜਨ ਗਾਇਕ ਸੰਤੋਸ਼ ਗਰਗ ਤੇ ਨਰੇਂਦਰ ਦੀਨੂੰ ਬਠਿੰਡਾ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਭਗਵਾਨ ਸ਼ਿਵ ਦੇ ਭਜਨ ਸੁਣਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਜਾਗਰਣ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਵਲੋਂ ਪੰਡਾਲ ਨੂੰ ਦੀਪਮਾਲਾ ਤੋਂ ਇਲਾਵਾ ਗ਼ੁਬਾਰਿਆਂ ਨਾਲ ਸਜਾਇਆ ਹੋਇਆ ਸੀ, ਜੋ ਕਿ ਖਿੱਚ ਦਾ ਕੇਂਦਰ ਰਿਹਾ | ਸਮਾਗਮ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਤ ਰਾਜਗਿਰੀ ਜੀ ਨੂੰ ਸਨਮਾਨਿਤ ਕਰਨ ਉਪਰੰਤ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਮੁਨੀਸ਼ ਬਹਾਵਲਪੁਰੀਆ, ਟੀਟੂ ਦੀਕਸ਼ਤ, ਡਾ. ਗੁਰਪ੍ਰੀਤ ਸਿੱਧੂ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਉਮੇਸ਼ ਟਿੰਕੂ, ਸੰਦੀਪ ਭੈਣੀ, ਰੋਕੀ ਕਪੂਰ, ਰਾਕੇਸ਼ ਟੋਨਾ, ਰਘਵੀਰ ਚੰਦ ਅਗਰਵਾਲ, ਬਿੰਦਰ ਤਾਜੋ, ਰਾਹੁਲ ਮਹਿਤਾ, ਰਵਿੰਦਰ ਨਿਓਲਾ, ਨੰਬਰਦਾਰ ਜੁਗਰਾਜ ਸਿੰਘ ਤੋਂ ਇਲਾਵਾ ਸੰਘ ਦੇ ਡਾ. ਵਿਜੇ ਸ਼ਰਮਾ, ਕਰਨ ਸੁਨਾਮੀਆ, ਮੌਂਟੀ ਮਿੱਤਲ, ਦੀਪਕ ਗਰਗ, ਦੀਪੂ, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਪ੍ਰਵੀਨ ਘੁੰਨਸ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਪਿੰਕੀ ਮੌੜ, ਰਵੀ ਮੌੜ, ਮੇਲਾ ਕਾਲੀਆ, ਰਾਜ਼ੀ, ਅਵਨੀਸ਼, ਮਨੀ, ਸ਼ੰਟੀ, ਵਿਜੇ ਵਸ਼ਿਸ਼ਟ, ਰਾਜ਼ੀ, ਅਵਨੀਸ਼, ਮਨੀ, ਅਰਸ਼ੀ ਚੱਠਾ, ਸ਼ਾਲੂ, ਸੁੱਖਾ, ਅਰਸ਼ੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਕਮਲ, ਮਨਦੀਪ, ਸਰਵਣ, ਦੀਪ, ਲਵਲੀ, ਗੁੱਗਾ, ਮਨੀਸ਼, ਭੂਸ਼ਨ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ, ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ |
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਦੇ ਵੱਖ-ਵੱਖ ਮੰਦਰਾਂ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਸੰਬੰਧ 'ਚ ਮੰਦਰਾਂ 'ਚ ਪੂਰਾ ਦਿਨ ਭਗਵਾਨ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਤੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਮੰਦਰ ਗੂੰਜਦੇ ਰਹੇ | ਇਸ ਦੌਰਾਨ ਸ਼ਰਧਾਲੂਆਂ ਨੇ ਵਰਤ ਰੱਖੇ ਤੇ ਮੰਦਰਾਂ ਵਿਚ ਬਣੇ ਸ਼ਿਵਲਿੰਗ ਉੱਪਰ ਦੁੱਧ, ਫਲ, ਗੰਗਾਜਲ, ਅੱਕ, ਧਤੂਰਾ ਆਦਿ ਚੜ੍ਹਾਏ ਤੇ ਪੂਜਾ ਕੀਤੀ | ਸ਼ਹਿਰ ਵਾਸੀਆਂ ਵਲੋਂ ਹਰਿਦੁਆਰ ਤੋਂ ਪੈਦਲ ਯਾਤਰਾ ਰਾਹੀਂ ਗੰਗਾ ਜਲ ਲੈ ਕੇ ਪੁੱਜੇ ਕਾਂਵੜੀਆਂ ਦਾ ਨਿੱਘਾ ਸਵਾਗਤ ਕੀਤਾ ਤੇ ਬਾਜ਼ਾਰਾਂ 'ਚੋਂ ਦੀ ਹੁੰਦੇ ਹੋਏ ਕਾਂਵੜੀਏ ਮੰਦਰਾਂ 'ਚ ਪੁੱਜੇ | ਇਸ ਦੌਰਾਨ ਪ੍ਰਾਚੀਨ ਗ਼ੌਰੀ ਸ਼ੰਕਰ ਮੰਦਰ ਦੇ ਪੁਜਾਰੀ ਸ਼ਵਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਾਚੀਨ ਗ੍ਰੰਥਾਂ ਅਨੁਸਾਰ ਜੋ ਵੀ ਵਿਅਕਤੀ ਸੱਚੇ ਮਨ ਨਾਲ ਸ਼ਿਵਰਾਤਰੀ ਵਾਲੇ ਦਿਨ ਕੋਈ ਵੀ ਮਨੋਕਾਮਨਾ ਕਰਦਾ ਹੈ, ਭਗਵਾਨ ਸ਼ਿਵ ਉਸ ਦੀ ਮਨੋਕਾਮਨਾ ਜ਼ਰੂਰ ਪੁਰੀ ਕਰਦੇ ਹਨ | ਸ਼ਿਵਰਾਤਰੀ ਦੇ ਤਿਉਹਾਰ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਤੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਇਲਾਕੇ ਦੀ ਸੁੱਖ ਸ਼ਾਂਤੀ ਦੀ ਮੰਗਲ ਕਾਮਨਾ ਕੀਤੀ | ਇਸ ਮੌਕੇ ਗੌਰਵ ਸ਼ਰਮਾ, ਸ਼ੀਸ਼ਨ ਪਾਲ ਜੱਜ, ਸਤਪਾਲ ਗਰਗ ਆਦਿ ਸ਼ਰਧਾਲੂ ਮੌਜੂਦ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬੇ ਦੇ ਪ੍ਰਾਚੀਨ ਮੰਦਰ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ, ਗਿਆਰਾਂ ਰੁੱਦਰ ਸ਼ਿਵ ਮੰਦਰ ਬਾਗ਼ ਵਾਲਾ ਤੇ ਸ਼ਿਵ ਦਿਆਲਾ ਮੰਦਰ ਬੱਸ ਅੱਡੇ 'ਚ ਰਾਤ ਸਮੇਂ ਮਹਾਂ ਸ਼ਿਵਰਾਤਰੀ ਦਿਹਾੜੇ ਉਪਰ ਲਾਏ ਤਰੌਦਸੀ ਮੇਲੇ 'ਚ ਦੂਰੋਂ-ਦੂਰੋਂ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਭੋਲੇ ਸ਼ੰਕਰ ਦੇ ਰੰਗ ਵਿਚ ਰੰਗੀਆਂ ਨਜ਼ਰ ਆਈਆਂ ਮੰਦਰਾਂ 'ਚ ਲੱਗੀਆਂ ਚੌਕੀਆਂ ਦੌਰਾਨ ਸੰਗਤਾਂ ਨੇ ਕਲਾਕਾਰਾਂ ਦੇ ਭਜਨਾਂ ਉਪਰ ਨੱਚ-ਟੱਪ ਆਪਣੀ ਹਾਜ਼ਰੀ ਭਰੀ | ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਸ਼ਿਵ ਚੌਕੀ ਦੌਰਾਨ ਪੂਜਣਾ ਦੀ ਰਸਮ ਰਾਜੀਵ ਅਗਰਵਾਲ ਬਰਨਾਲਾ ਨੇ ਪਰਿਵਾਰ ਸਮੇਤ ਅਦਾ ਕੀਤੀ ਤੇ ਪ੍ਰਸਿੱਧ ਭਜਨ ਗਾਇਕ ਰਾਕੇਸ਼ ਰਾਧੇ ਬਰਨਾਲੇ ਵਾਲਿਆਂ ਨੇ ਗਣੇਸ਼ ਵੰਦਨਾ ਗਾਉਣ ਉਪਰੰਤ ਆਪਣੇ ਪ੍ਰਸਿੱਧ ਭਜਨਾਂ ਨਾਲ ਸੰਗਤਾਂ ਨਿਹਾਲ ਕੀਤਾ ਉਥੇ ਸ੍ਰੀ ਰਾਧਾ ਕ੍ਰਿਸ਼ਨ, ਭਗਵਾਨ ਸ਼ਿਵ ਤੇ ਪਾਰਵਤੀ ਦੀਆਂ ਪੇਸ਼ ਕੀਤੀਆਂ ਝਾਕੀਆਂ ਨੇ ਵੀ ਸੰਗਤਾਂ ਦਾ ਮਨ ਮੋਹ ਲਿਆ | ਇਸ ਸਮੇਂ ਵਿਧਾਇਕ ਕੁਲਦੀਪ ਸਿੰਘ ਢਿੱਲੋਂ, ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ, ਪ੍ਰਧਾਨ ਰਵਿੰਦਰ ਬਿੰਦਰੀ, ਪ੍ਰਬੰਧਕ ਕਮੇਟੀ ਭਦੌੜ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ, ਪ੍ਰਧਾਨ ਹਰੀਸ਼ ਕੁਮਾਰ ਗਰਗ, ਐਡਵੋਕੇਟ ਲਾਲੀ ਸ਼ਰਮਾ, ਜਗਸੀਰ ਚੰਦ, ਵਿਜੈ ਕੁਮਾਰ ਸਿੰਗਲਾ, ਪਵਨ ਕੁਮਾਰ ਪੱਪੂ, ਸ਼ੀਤਲ ਕੁਮਾਰ ਗਰਗ, ਨਰੋਤਮ ਘਈ ਬੱਬੀ, ਦੀਪਕ ਮਿੱਤਲ, ਡਾ. ਸੰਜੀਵ ਕੁਮਾਰ, ਪ੍ਰਮੋਦ ਕੁਮਾਰ, ਲਵਲ ਕੁਮਾਰ ਲਾਲਾ, ਬੀਰਬਲ ਦਾਸ, ਸੰਜੀਵ ਕੁਮਾਰ ਸੋਨੂੰ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਾਹਰੋਂ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ | ਇਸੇ ਤਰ੍ਹਾਂ ਸ਼ਿਵ ਮੰਦਰ ਬਾਗ਼ ਵਾਲਾ ਵਿਖੇ ਤਰੌਦਸੀ ਮੇਲੇ ਵੈੱਲਫੇਅਰ ਕਮੇਟੀ ਵਲੋਂ ਮਨਾਏ ਗਏ ਤਰੌਸ਼ਦੀ ਮੇਲੇ ਦੌਰਾਨ ਪੂਜਾ ਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਡਾ. ਨਿਤਿਸ਼ ਗੁਪਤਾ ਆਈ. ਏ. ਐਸ. ਨੇ ਅਦਾ ਕੀਤੀ | ਸ੍ਰੀ ਜਗਦੰਬਾ ਲੇਡੀਜ਼ ਭਜਨ ਮੰਡਲੀ ਭਦੌੜ ਦੀ ਸੰਚਾਲਕ ਦਰਸ਼ਨਾਂ ਦੇਵੀ ਵਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ, ਐਸ. ਸੀ. ਵਿੰਗ ਦੇ ਸੂਬਾ ਕੋਆਰਡੀਨੇਟਰ ਰਾਜਵਿੰਦਰ ਸਿੰਘ ਸੀਤਲ ਬਰਨਾਲਾ, ਵਪਾਰੀ ਆਗੂ ਵਿਜੈ ਗਰਗ, ਪ੍ਰਧਾਨ ਸੁਰਿੰਦਰਪਾਲ ਗਰਗ, ਧਰਮਿੰਦਰ ਕੁਮਾਰ ਪੱਪੂ ਭੱਠੇ ਵਾਲੇ, ਧਰਮਿੰਦਰ ਮੱਖਣ, ਰਾਜੇਸ਼ ਕੁਮਾਰ ਸ਼ੈਲੀ, ਚਰਨੀ ਸਿੰਗਲਾ, ਪ੍ਰਦੀਪ ਕੁਮਾਰ ਰਿੰਕਾ, ਸੰਜੇ ਕੁਮਾਰ, ਰਾਕੇਸ਼ ਗਰਗ ਰੌਕੀ ਵਿਨੋਦ ਕੁਮਾਰ ਆਦਿ ਹਾਜ਼ਰ ਸਨ | ਉਕਤ ਸਾਰੇ ਹੀ ਮੰਦਰਾਂ ਤੋਂ ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਗਏ ਹੋਏ ਜਥਿਆਂ ਦਾ ਮੰਦਰਾਂ 'ਚ ਪੁੱਜਣ 'ਤੇ ਪਰਿਵਾਰਕ ਮੈਂਬਰਾਂ, ਸੰਗਤਾਂ ਤੇ ਮੰਦਰ ਕਮੇਟੀਆਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ | ਮਹਾਂ ਸ਼ਿਵਰਾਤਰੀ ਨੂੰ ਲੈ ਕੇ ਸਵੇਰ ਤੋਂ ਹੀ ਮੰਦਰਾਂ 'ਚ ਸ਼ਿਵ ਭਗਤਾਂ ਦੀਆਂ ਮੱਥਾ ਟੇਕਣ ਲਈ ਵੱਡੀਆਂ ਵੱਡੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਤੇ ਸੰਗਤਾਂ ਨੇ ਪ੍ਰਬੰਧਕ ਕਮੇਟੀਆਂ ਦੁਆਰਾ ਹਰਿਦੁਆਰ ਤੋਂ ਲਿਆਂਦਾ ਗੰਗਾ ਜਲ, ਫਲ, ਦੁੱਧ, ਮਠਿਆਈਆਂ ਚੜ੍ਹਾ ਕੇ ਮੱਥਾ ਟੇਕਿਆ ਤੇ ਸ਼ਿਵਿਲੰਗਾਂ ਉਪਰ ਜਲ ਚੜ੍ਹਾਇਆ | ਪ੍ਰਧਾਨ ਹੀਰਾ ਲਾਲ ਸਿੰਗਲਾ, ਬੋਨੀ ਸ਼ਰਮਾ, ਰਾਜੇਸ਼ ਸ਼ੈਲੀ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦਿਹਾੜੇ ਉਪਰ ਭਦੌੜ ਦੇ ਮੰਦਰਾਂ ਵਿਚ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰੀ ਭਰਦੀਆਂ ਹਨ ਕਿਉਂਕਿ ਕਸਬੇ ਦੇ ਗਿਆਰਾਂ ਰੁੱਦਰ ਸ਼ਿਵ ਮੰਦਿਰ ਇਤਿਹਾਸਕ ਹਨ, ਜਿਸ ਕਰ ਕੇ ਕਸਬੇ ਦੇ ਸੈਂਕੜਿਆਂ ਦੀ ਗਿਣਤੀ 'ਚ ਸ਼ਰਧਾਲੂਆਂ ਦੇ ਜਥੇ ਮੰਦਰਾਂ ਵਿਚ ਗੰਗਾ ਜਲ ਚੜ੍ਹਾਉਣ ਲਈ ਹਰਿਦੁਆਰ ਤੋਂ ਗੰਗਾ ਜਲ ਲੈਣ ਲਈ ਜਾਂਦੇ ਹਨ ਜਿਨ੍ਹਾਂ ਦਾ ਮਹਾਂਸ਼ਿਵਰਾਤਰੀ ਦੇ ਦਿਹਾੜੇ ਉਪਰ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ |
ਸ਼ਹਿਣਾ, (ਸੁਰੇਸ਼ ਗੋਗੀ)-ਪ੍ਰਸਿੱਧ ਸੋਲ੍ਹਾਂ ਦਾ ਮੱਠ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਹ ਜਾਣਕਾਰੀ ਦਿੰਦਿਆਂ ਬਾਬਾ ਪਵਨ ਕੁਮਾਰ ਮੁੱਖ ਸੇਵਾਦਾਰ ਨੇ ਦੱਸਿਆ ਕਿ ਮਾਤਾ ਦੇ ਮੰਦਰ ਸੋਲ੍ਹਾਂ ਦਾ ਮੱਠ ਵਿਖੇ ਸ਼ਿਵ ਭਗਵਾਨ ਦਾ ਸੁੰਦਰ ਮੰਦਰ ਵੀ ਬਣਿਆ ਹੋਇਆ ਹੈ, ਜਿਥੇ ਸ਼ਿਵ ਭਗਵਾਨ ਦੇ ਵੱਖ-ਵੱਖ ਸਰੂਪ ਤੇ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਹਨ | ਸਾਲ 'ਚ ਦੋ ਵਾਰ ਸ਼ਿਵਰਾਤਰੀ ਮੰਦਰ ਵਿਖੇ ਮਨਾਈ ਜਾਂਦੀ ਹੈ | ਇਸ ਵਾਰ ਸ਼ਿਵਰਾਤਰੀ ਦੇ ਮੌਕੇ ਵਿਸ਼ੇਸ਼ ਮੇਲਾ ਭਰਿਆ | ਜਿਸ ਦੌਰਾਨ ਸੰਗਤ ਲਈ ਪਕੌੜਿਆਂ ਤੇ ਪੂਰੀਆਂ ਛੋਲਿਆਂ ਦੇ ਲੰਗਰ ਮੰਦਰ ਕਮੇਟੀ ਵਲੋਂ ਲਗਾਏ ਗਏ ਅਤੇ ਸੰਗਤਾਂ ਤੇ ਕਾਂਵੜੀਆਂ ਨੇ ਮੰਦਰ ਵਿਖੇ ਜਲ ਚੜ੍ਹਾਇਆ | ਇਸ ਮੌਕੇ ਦਰਸ਼ਨ ਦੱੁਗਲ ਸਾਬਕਾ ਪੰਚ, ਰਣਦੀਪ ਕੁਮਾਰ ਰਿੰਪੀ, ਰਮਨ ਕੁਮਾਰ ਭੋਲਾ, ਸਤਪਾਲ ਸਿੰਘ ਖੱੁਡੀ, ਮਿੱਠੀ ਦਿਉਲ, ਕਾਲਾ ਬਾਜਵਾ, ਸੀਰਾ ਸਿੰਘ ਦਿਉਲ, ਅਰਸ਼ੂ ਚੀਮਾ, ਦੀਪੂ, ਸੁੱਖਾ, ਪਾਲੀ ਖੱੁਡੀ ਕਲਾਂ, ਹਰਜਿੰਦਰ ਕਾਲਾ, ਦਰਸ਼ਨ ਸਿੰਘ, ਹਰਦੇਵ ਸਿੰਘ ਜੋਧਪੁਰ, ਰੂਪ ਸਿੰਘ ਈਨਾ, ਮੋਹਣ ਸਿੰਘ ਭੰਗੂ, ਅਜੈਬ ਸਿੰਘ, ਹਿੰਮਤ ਸਿੰਘ ਈਨਾ, ਆਤਮਾ ਸਿੰਘ ਖੱੁਡੀ, ਕੌਰਾ ਸਿੰਘ, ਹੁਕਮਾਂ ਸਿੰਘ, ਬੰਤਾ ਸਿੰਘ ਅਤੇ ਹਰਭਗਵਾਨ ਦਾਸ ਵੀ ਹਾਜਰ ਸਨ |
ਬਰਨਾਲਾ, 15 ਫਰਵਰੀ (ਅਸ਼ੋਕ ਭਾਰਤੀ)-ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਰਨਾਲਾ ਦੇ ਵੱਖ-ਵੱਖ ਮੰਦਰਾਂ 'ਚ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸ਼ਿਵ ਭਗਤਾਂ ਦੀ ਸਵੇਰ ਤੋਂ ਹੀ ਮੰਦਰਾਂ 'ਚ ਹੀ ਭੀੜ ਲੱਗੀ ਹੋਈ ਸੀ | ਸ਼ਿਵ ਭਗਤਾਂ ਵਲੋਂ ਜਲ, ਅਭਿਸ਼ੇਕ, ਬਿੱਲ ਪੱਤਰ, ਬੇਰ ਚੜ੍ਹਾਏ ਤੇ ਪੂਜਾ ਅਰਚਨਾ ਕੀਤੀ ਗਈ | ਸ਼ਿਵ ਮੱਠ ਬਰਨਾਲਾ, ਪ੍ਰਾਚੀਨ ਸ਼ਿਵ ਮੰਦਰ ਰੇਲਵੇ ਸਟੇਸ਼ਨ, ਪੰਚਾਇਤੀ ਮੰਦਰ, ਬਾਬਾ ਗੀਟੀ ਮੰਦਰ, ਰਾਮਬਾਗ ਸ਼ਿਵ ਮੰਦਰ, ਸ੍ਰੀ ਗਣੇਸ਼ ਮੰਦਰ, ਸ੍ਰੀ ਬਾਲਾ ਜੀ ਸ਼ਿਵ ਮੰਦਰ, ਸ੍ਰੀ ਖਾਟੂ ਸ਼ਾਮ ਮੰਦਰ ਮਹੇਸ਼ ਨਗਰ, ਸ਼ੀਤਲਾ ਮਾਤਾ ਮੰਦਰ, ਐਸ. ਡੀ. ਕਾਲਜ ਮੰਦਰ, ਆਦਿ ਸ਼ਕਤੀ ਮੰਦਰ ਵਿਖੇ ਵੀ ਸ਼ਿਵ ਭਗਤਾਂ ਨੇ ਸ਼ਿਵਿਲੰਗ 'ਤੇ ਜਲ ਚੜ੍ਹਾਇਆ ਤੇ ਪੂਜਾ ਅਰਚਨਾ ਕੀਤੀ | ਸ਼ਿਵ ਮੱਠ ਵਿਖੇ ਮਹੰਤ ਰਾਮ ਸ਼ਰਨ ਦਾਸ ਨੇ ਪੂਜਾ ਅਰਚਨਾ ਕੀਤੀ ਅਤੇ ਭਗਤਾਂ ਨੂੰ ਅਸੀਰਵਾਦ ਦਿੱਤਾ | ਇਸ ਮੌਕੇ ਸ਼ਿਵ ਸ਼ਕਤੀ ਮਹਾਂ ਸੰਘ ਬਰਨਾਲਾ ਵਲੋਂ ਲੰਗਰ ਲਾਇਆ | ਸੇਵਾਦਾਰਾਂ ਮਦਨ ਸ਼ਰਮਾ, ਮਨਮੋਹਨ ਸ਼ਰਮਾ, ਸੁਨੀਲ ਕੁਮਾਰ ਕਾਲਾ, ਮਨੋਜ ਗੋਇਲ, ਨਮਨ ਸਿੰਗਲਾ, ਸਕਿੰਟੂ ਬਰਨਾਲਾ ਹਾਜ਼ਰ ਸਨ | ਫਰਵਾਹੀ ਬਾਜ਼ਾਰ ਵਿਖੇ ਨੈਣਾ ਦੇਵੀ ਮੰਦਰ ਕਮੇਟੀ ਵਲੋਂ ਖੀਰ, ਪਕੌੜੇ ਅਤੇ ਭੰਗ ਦਾ ਲੰਗਰ ਲਾਇਆ | ਇਸ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਸ਼ਿਵ ਭਗਤਾਂ ਵਲੋਂ ਲੰਗਰ ਲਾਏ ਗਏ |

ਪਿਛਲੀ ਖ਼ਬਰ ਹੋਟਲ 'ਚੋਂ ਸਾਮਾਨ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੱਚੇ ਘਰਾਂ ਦੇ ਪੈਸੇ ਨਾ ਮਿਲਣ ਕਾਰਨ ਲੋਕਾਂ ਨੇ ਪੰਜਾਬ ਸਰਕਾਰ ਤੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।