ਬਰਨਾਲਾ, 15 ਫਰਵਰੀ (ਰਾਜ ਪਨੇਸਰ)-ਸਥਾਨਕ ਰਾਮਬਾਗ ਰੋਡ, ਦਾਣਾ ਮੰਡੀ ਨਜ਼ਦੀਕ ਇਕ ਹੋਟਲ 'ਚੋਂ ਇਨਵਰਟਰ ਬੈਟਰਾ, ਟੂਟੀਆਂ, ਲੋਹੇ ਦੀਆਂ ਦੀਆਂ ਪਾਈਪਾਂ, ਤਾਰਾਂ ਤੇ ਹੋਰ ਸਟਾਫ਼ ਦਾ ਸਾਮਾਨ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਕਰਨਵੀਰ ਜਿੰਦਲ ਵਾਸੀ ਬਰਨਾਲਾ ਨੰਬਰੀ ਦਰਖ਼ਾਸਤ ਦਿੱਤੀ, ਜਿਸ 'ਚ ਜ਼ਿਕਰ ਕੀਤਾ ਹੋਇਆ ਸੀ ਤਾਂ ਉਨ੍ਹਾਂ ਦਾ ਹੋਟਲ ਡੀਸੈਂਟ ਰਾਮਬਾਗ ਰੋਡ, ਦਾਣਾ ਮੰਡੀ ਨਜ਼ਦੀਕ ਸਥਿਤ ਹੈ | ਬੀਤੇ ਦਿਨੀਂ ਨਾਮਾਲੂਮ ਵਿਅਕਤੀ ਵਲੋਂ ਹੋਟਲ ਦੀ ਬੈਕ ਸਾਈਡ 'ਤੇ ਬਣੇ ਕਮਰਿਆਂ ਰਾਹੀਂ ਅੰਦਰ ਦਾਖਲ ਹੋਏ ਤੇ ਹੋਟਲ ਵਿਚੋਂ ਇਨਵਰਟਰ ਬੈਟਰਾ, ਟੂਟੀਆਂ, ਲੋਹੇ ਦੀਆਂ ਫਿਟਿੰਗ ਵਾਲੀਆਂ ਪਾਈਪਾਂ, ਤਾਰਾ, ਸਟਾਫ਼ ਦਾ ਸਾਮਾਨ ਚੋਰੀ ਕਰ ਕੇ ਲੈ ਗਏ | ਓਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਵਲੋਂ ਦਿੱਤੀ ਦਰਖ਼ਾਸਤ ਅਨੁਸਾਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |