29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਵਿਖੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ

ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਸਾਬਕਾ ਪਿ੍ੰਸੀਪਲ ਅਜੇ ਬੇਰੀ, ਪਿ੍ੰਸੀਪਲ ਵਿਕਾਸ ਪਰਾਸ਼ਰ, ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ, ਸ੍ਰੀਮਤੀ ਪਰਮਜੀਤ ਕÏਰ ਤੇ ਹੋਰ | <br/> 16-02-2026
ਅੰਮਿ੍ਤਸਰ, 15 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਪ੍ਰੋਗਰਾਮ 'ਚ ਸਾਬਕਾ ਪਿ੍ੰਸੀਪਲ ਅਜੇ ਬੇਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਆਸ਼ੀਰਵਾਦ ਦਿੱਤਾ | ਉਨ੍ਹਾਂ ਕਿਹਾ ਕਿ ਸਮਾਂ ਜ਼ਿੰਦਗੀ 'ਚ ਬਹੁਤ ਮਹੱਤਵਪੂਰਨ ਹੁੰਦਾ ਹੈ, ਜੇਕਰ ਅਸੀਂ ਆਪਣੇ ਸਮੇਂ ਦਾ ਸਮਝਦਾਰੀ ਨਾਲ ਪ੍ਰਬੰਧਨ ਕਰੀਏ, ਤਾਂ ਅਸੀਂ ਕਦੇ ਵੀ ਅਸਫਲ ਨਹੀਂ ਹੋਵਾਂਗੇ¢ ਲੋਹਗੜ੍ਹ ਬ੍ਰਾਂਚ ਦੀ ਇੰਚਾਰਜ ਸ੍ਰੀਮਤੀ ਪਰਮਜੀਤ ਕÏਰ ਨੇ ਸਕੂਲ ਦੀਆਂ ਮਹੱਤਵਪੂਰਨ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ¢ ਸਕੂਲ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਸਫਲ ਸਮਾਗਮ ਲਈ ਸ੍ਰੀਮਤੀ ਪਰਮਜੀਤ ਕÏਰ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਮੁੱਖ ਮਹਿਮਾਨ ਅਜੇ ਬੇਰੀ ਦਾ ਵੀ ਧੰਨਵਾਦ ਕੀਤਾ | ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਰਦਿਆਂ ਉਨ੍ਹਾਂ ਦੇ ਖੁਸ਼ਹਾਲ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਪੋ੍ਰਗਰਾਮ 'ਚ ਵਿਦਿਆਰਥਣਾਂ ਵਲੋਂ ਮਾਡਿਲੰਗ ਸ਼ੋਅ ਅਤੇ ਸਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤਾ | ਸਕੂਲ ਦੀ ਜਸ਼ਨਦੀਪ ਨੂੰ ਮਿਸ ਕੋਨਫਿਡੈਂਟ, ਰਿਤਿਕਾ ਨੂੰ ਮਿਸ ਚਾਰਮਿੰਗ, ਰਿਦਮ ਮਿਸ ਐਲੀਗੈਂਟ ਅਤੇ ਦੀਕਸ਼ਾ ਨੂੰ ਮਿਸ ਡੀ. ਏ. ਵੀ. ਦਾ ਤਾਜ ਪਹਿਨਾਇਆ ਗਿਆ | ਇਸ ਦੌਰਾਨ ਆਮਨਾ ਅਤੇ ਅਨੂ ਨੇ ਸ਼ਾਨਦਾਰ ਸਟੇਜ ਸੰਚਾਲਨ ਕੀਤਾ | ਇਸ ਮੌਕੇ ਸਕੂਲ ਦੀਆਂ ਅਧਿਆਪਕਾਂ ਵਿਭਾ ਅਰੋੜਾ, ਅਨੀਤਾ ਅਰੋੜਾ, ਸ਼ਿਵਾਨੀ, ਸੁਸ਼ਮਾ ਸ਼ਰਮਾ, ਗੀਤਾ ਮਹਾਜਨ, ਅਨੂ ਅਰੋੜਾ, ਰਸ਼ਮੀ, ਮੁਸਕਾਨ, ਹਿਮਾਂਗੀ ਅਤੇ ਸਮਰਿਧੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਵਿਸ਼ੇਸ਼ ਯੋਗਦਾਨ ਪਾਇਆ |
ਪਿਛਲੀ ਖ਼ਬਰ ਭਾਰਤ-ਅਮਰੀਕਾ ਵਿਚਾਲੇ ਸਮਝੌਤੇ ਦੇ ਵਿਰੋਧ ਵਿਚ 22 ਨੂੰ ਭਾਜਪਾ ਦੇ ਪ੍ਰਮੁੱਖ ਆਗੂਆਂ ਤੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਮ... ਅਗਲੀ ਖ਼ਬਰ ਹੋਟਲ 'ਚੋਂ ਸਾਮਾਨ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।