29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਰਕਾਰੀ ਮਿਡਲ ਸਕੂਲ ਸੰਗਰ ਪੱਤੀ ਧਨੌਲਾ ਵਿਖੇ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-02-2026
ਧਨੌਲਾ, 17 ਫਰਵਰੀ (ਜਤਿੰਦਰ ਸਿੰਘ ਧਨੌਲਾ)-ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਨਾਲਾ ਸ: ਸੁਨੀਤਇੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿ) ਬਰਨਾਲਾ ਸ੍ਰੀਮਤੀ ਇੰਦੂ ਸਿਮਕ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਸੰਗਰ ਪੱਤੀ ਧਨੌਲਾ ਵਿਖੇ ਮਿਸ਼ਨ ਮੈਰਿਟ, ਮਿਸ਼ਨ 100 ਪ੍ਰਤੀਸ਼ਤ ਤਹਿਤ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ: ਬਰਜਿੰਦਰ ਪਾਲ ਸਿੰਘ, ਗੁਰਪੰਚਪਾਲ ਸਿੰਘ ਤੱਗੜ ਇੰਜੀਨੀਅਰ ਬਰੈਂਪਟਨ ਕੇਨੈਡਾ, ਸ੍ਰੀਮਤੀ ਨਿਰੰਜਨ ਕੌਰ ਬਰਨ, ਇੰਚਾਰਜ ਮਿਡਲ ਸਕੂਲ ਸੰਗਰ ਪੱਤੀ ਧਨੌਲਾ ਮੀਸੂ ਰਾਣੀ, ਹੈੱਡ ਟੀਚਰ ਪ੍ਰਾਇਮਰੀ ਸਕੂਲ ਸੰਗਰ ਪੱਤੀ ਧਨੌਲਾ ਸ੍ਰੀਮਤੀ ਮੀਨਾਕਸ਼ੀ ਸ਼ਖ਼ਸੀਅਤਾਂ ਸ਼ਾਮਿਲ ਰਹੀਆਂ | ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ ਜਿਸ ਨਾਲ ਵਿਦਿਆਰਥੀਆਂ ਵਿਚ ਪੜ੍ਹਨ ਰੁਚੀ ਪੈਦਾ ਹੋਵੇ | ਉਹ ਮਿਹਨਤ ਕਰ ਕੇ ਵੱਧ ਨੰਬਰ ਪ੍ਰਾਪਤ ਕਰਨ | ਮਿਡਲ ਤੇ ਪ੍ਰਾਇਮਰੀ ਸਕੂਲ ਵਿਚ ਸੈਸ਼ਨ 2024-25 ਦੇ ਸਾਲਾਨਾ ਇਮਤਿਹਾਨ ਵਿਚ ਪੰਜਵੀਂ ਅਤੇ ਅੱਠਵੀਂ ਜਮਾਤ ਵਿਚ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਵਜੋਂ ਨਕਦ ਰਾਸ਼ੀ, ਸਰਟੀਫਿਕੇਟ ਫਾਈਲ ਭੇਟ ਕੀਤੀਆਂ ਗਈਆਂ | ਜਿਸ ਵਿਚ ਮਿਡਲ ਸਕੂਲ ਦੀ ਅੱਠਵੀਂ ਜਮਾਤ ਦੀ ਏਕਮਵੀਰ ਕੌਰ ਨੇ ਪਹਿਲਾ, ਨੂਰਦੀਨ ਕੌਰ ਨੇ ਦੂਜਾ, ਅਵੀਜੋਤ ਸਿੰਘ ਨੇ ਤੀਜਾ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਹੀ ਪ੍ਰਾਇਮਰੀ ਸਕੂਲ ਵਿਚ ਅੰਜਲੀ ਨੇ ਪਹਿਲਾ, ਰਜਨੀ ਅਤੇ ਸੇਵਾ ਸਿੰਘ ਨੇ ਦੂਜਾ, ਹੁਸਨਦੀਪ ਕੌਰ, ਕਰਨਵੀਰ ਸਿੰਘ, ਹਰਮਨਜੋਤ ਸਿੰਘ ਨੇ ਤੀਜਾ ਸਥਾਨ ਲਿਆ | ਇਸ ਮੌਕੇ ਸ੍ਰੀਮਤੀ ਰਜਨੀ ਬਾਲਾ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਮਿੱਤਲ, ਗੁਰਵਿੰਦਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਮੀਂਹ ਨਾਲ ਨੁਕਸਾਨੇ ਘਰਾਂ ਦਾ ਹਾਲੇ ਤੱਕ ਨਹੀਂ ਮਿਲਿਆ ਮੁਆਵਜ਼ਾ-ਧਾਲੀਵਾਲ ਅਗਲੀ ਖ਼ਬਰ ਸੀ.ਬੀ.ਐਸ.ਈ. ਬੋਰਡ ਦਸਵੀਂ ਦੀ ਪ੍ਰੀਖਿਆ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।