ਬਰਨਾਲਾ, 17 ਫਰਵਰੀ (ਅਸ਼ੋਕ ਭਾਰਤੀ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੀ ਦਸਵੀਂ ਦੀ ਪ੍ਰੀਖਿਆ ਬਰਨਾਲਾ ਦੇ ਵੱਖ-ਵੱਖ ਕੇਂਦਰਾਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਜੈ ਵਾਟਿਕਾ ਪਬਲਿਕ ਸਕੂਲ, ਵਾਈ.ਐਸ. ਸਕੂਲ ਹੰਡਿਆਇਆ, ਕੇਂਦਰੀ ਵਿਦਿਆਲਿਆ ਏਅਰ ਫੋਰਸ ਸਕੂਲ ਬਰਨਾਲਾ ਵਿਚ ਸ਼ੁਰੂ ਹੋਈ | ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਦਸਵੀਂ ਦੀ ਪ੍ਰੀਖਿਆ ਭਾਵੇਂ 10:30 ਵਜੇ ਸ਼ੁਰੂ ਹੋਈ ਪਰ ਵਿਦਿਆਰਥੀ 9 ਵਜੇ ਹੀ ਕੇਂਦਰਾਂ ਵਿਚ ਪਹੁੰਚਣੇ ਸ਼ੁਰੂ ਹੋ ਗਏ | ਅੱਜ ਪਹਿਲੀ ਪ੍ਰੀਖਿਆ ਗਣਿਤ ਵਿਸ਼ੇ ਦੀ ਸੀ |