ਤਪਾ ਮੰਡੀ, 17 ਫਰਵਰੀ (ਵਿਜੇ ਸ਼ਰਮਾ)-ਸ਼ਹਿਰ ਦੇ ਲੇਡੀਜ਼ ਪਾਰਕ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਪਾਰਕ ਦੇ ਸਰਪ੍ਰਸਤ ਰਿਟਾ: ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਗੋਇਲ, ਪ੍ਰਧਾਨ ਸੁਸ਼ੀਲ ਕੁਮਾਰ ਸੰਤਾਂ ਢਿੱਲਵਾਂ ਅਤੇ ਚੇਅਰਮੈਨ ਅਸ਼ਵਨੀ ਕੁਮਾਰ ਆਸ਼ੂ ਭੂਤ ਅਤੇ ਸਮੂਹ ਮੈਂਬਰਾਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਮਾਗਮ ਵਿਚ ਬ੍ਰਹਮ ਕੁਮਾਰੀ ਆਸ਼ਰਮ ਦੇ ਮੁੱਖ ਸੰਚਾਲਕ ਭੈਣ ਕੁਮਾਰੀ ਊਸ਼ਾ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਲੇਡੀਜ਼ ਪਾਰਕ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸ਼ਹਿਰ ਦੀ ਦਿੱਖ ਵਿਚ ਵਾਧਾ ਕਰਨ ਲਈ ਪਾਰਕ ਨੂੰ ਵਧੀਆ ਦਿੱਖ ਦਿੱਤੀ ਹੈ ਕਿਉਂਕਿ ਲੇਡੀਜ਼ ਪਾਰਕ ਤਪਾ ਦੇ ਮਾਡਲ ਵਰਗਾ ਪਾਰਕ ਹੋਰ ਕਿਤੇ ਵੇਖਣ ਨੂੰ ਨਹੀਂ ਮਿਲੇਗਾ | ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਮੀਤ ਹੇਅਰ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਡਾ: ਸੋਨੀਕਾ ਬਾਂਸਲ ਆਦਿ ਦਾ ਸਨਮਾਨ ਵੀ ਕੀਤਾ ਗਿਆ | ਬ੍ਰਹਮ ਕੁਮਾਰੀ ਆਸ਼ਰਮ ਦੇ ਮੁੱਖ ਸੰਚਾਲਕ ਭੈਣ ਊਸ਼ਾ ਤੇ ਡਾਕਟਰ ਲੇਖਰਾਜ ਵਲੋਂ ਵੀ ਲੋਕ ਸਭਾ ਮੈਂਬਰ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਥਾਣਾ ਇੰਚਾਰਜ ਸ਼ਰੀਫ਼ ਖ਼ਾਨ, ਸਿਟੀ ਇੰਚਾਰਜ ਬਲਜੀਤ ਸਿੰਘ, ਰਾਮਬਾਗ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ੰਟੀ ਮੌੜ, ਸਾਬਕਾ ਪ੍ਰਧਾਨ ਸਰੇਸ਼ ਕੁਮਾਰ ਪੱਖੋ, ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ, ਸਮਾਜ ਸੇਵੀ ਸਤਪਾਲ ਮੌੜ, ਸੰਜੀਵ ਕੁਮਾਰ ਟਾਂਡਾ, ਬੁੱਧ ਰਾਮ, ਡਾ: ਧੀਰਜ ਸ਼ਰਮਾ, ਨੋਨੀ ਮੌੜ, ਲੁਭਾਸ਼ ਸਿੰਗਲਾ, ਨੀਰਜ ਕੁਮਾਰ, ਨਰੇਸ਼ ਬਾਂਸਲ, ਲੱਕੀ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |