28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਿੰਡ ਉਗੋਕੇ ਦੇ ਡੇਰਾ ਧਿਆਨ ਸਿੰਘ ਵਿਖੇ ਸਾਲਾਨਾ ਸਮਾਗਮ ਕਰਵਾਇਆ

ਪਿੰਡ ਉਗੋਕੇ ਵਿਖੇ ਸਮਾਗਮ ਦੌਰਾਨ ਹਲਕਾ ਵਿਧਾਇਕ ਲਾਭ ਸਿੰਘ ਦਾ ਸਨਮਾਨ ਕਰਦੇ ਹੋਏ ਡੇਰਾ ਮੁਖੀ | ਤਸਵੀਰ : ਸੁਰੇਸ਼ ਗੋਗੀ <br/> 18-02-2026
ਸ਼ਹਿਣਾ, 17 ਫਰਵਰੀ (ਸੁਰੇਸ਼ ਗੋਗੀ)-ਪਿੰਡ ਉਗੋਕੇ ਦੇ ਡੇਰਾ ਬਾਬਾ ਧਿਆਨ ਸਿੰਘ ਵਿਖੇ ਮਹਿਮੇਸਾਹੀ ਸ੍ਰੰਪਦਾਇ ਦੇ ਸਾਧੂ ਮਹਾਤਮਾ ਅਤੇ ਡੇਰੇ ਦੇ ਹੁਣ ਤੱਕ ਗੱਦੀਨਸੀਨ ਰਹੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਪੰਜ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਸਟੇਜ ਦਾ ਸੰਚਾਲਨ ਕਰਦਿਆਂ ਨਿਰਮਲ ਸੰਪਰਦਾਇ ਪੰਚਾਇਤੀ ਅਖਾੜਾ ਦੇ ਜਨਰਲ ਸੈਕਟਰੀ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਡੇਰਾ ਬਾਬਾ ਧਿਆਨ ਦੀ ਉਪਮਾ ਕਰਦਿਆਂ ਕਿਹਾ ਕਿ ਇੱਥੇ ਅੱਖਰ ਗਿਆਨ ਤੋਂ ਇਲਾਵਾ ਵੈਦਗਿਰੀ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ | ਉਸ ਸਮੇਂ ਜਦ ਪਿੰਡਾਂ ਵਿਚ ਕੋਈ ਦਵਾਖ਼ਾਨਾ ਨਹੀਂ ਹੁੰਦੇ ਸਨ, ਉਸ ਸਮੇਂ ਡੇਰਿਆਂ ਅਤੇ ਧਾਰਮਿਕ ਸਥਾਨਾਂ 'ਤੇ ਬੈਠੇ ਸਾਧੂ ਮਹਾਤਮਾ ਦੇਸੀ ਜੜੀ ਬੂਟੀਆਂ ਨਾਲ ਇਲਾਜ ਕਰਦੇ ਸਨ | ਸੰਤ ਹਾਕਮ ਸਿੰਘ ਨੇ ਕਿਹਾ ਕਿ ਡੇਰਾ ਬਾਬਾ ਧਿਆਨ ਸਿੰਘ ਦੀ ਪੰਜਵੀਂ ਪੀੜ੍ਹੀ ਵੀ ਹੁਣ ਇਸੇ ਸਥਾਨ ਦੀ ਸੇਵਾ ਕਰ ਰਹੀ ਹੈ | ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਬਾਬਾ ਧਿਆਨ ਸਿੰਘ ਦਾ ਇਹ ਡੇਰਾ ਮੇਰੇ ਪਿੰਡ ਦੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੀ ਆਸਥਾ ਦਾ ਕੇਂਦਰ ਰਿਹਾ ਹੈ ਤੇ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਹੀ ਮੇਰੇ ਪਿੰਡ ਉਗੋਕੇ ਦੇ ਲੋਕ ੳੱੁਚ ਅਹੁਦਿਆਂ 'ਤੇ ਪਹੁੰਚੇ | ਇਸ ਮੌਕੇ ਮਹੰਤ ਰੇਸ਼ਮ ਸਿੰਘ, ਮਹੰਤ ਚਮਕੌਰ ਸਿੰਘ ਪ੍ਰਧਾਨ ਨਿਰਮਲ ਅਖਾੜਾ, ਮਹੰਤ ਸਤਨਾਮ ਦਾਸ ਖੁੱਡੀ ਕਲਾਂ, ਮਹੰਤ ਪਵਨ ਕੁਮਾਰ ਸੋਲ੍ਹਾਂ ਵਾਲੇ, ਮਹੰਤ ਹਰਬੰਸ ਸਿੰਘ ਚੀਮਾ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਗੁਰਬੰਤ ਦਾਸ ਰੌਂਤਾ, ਮਹੰਤ ਮਾ: ਬਿੱਕਰ ਦਾਸ ਧਨੌਲਾ, ਐਡਵੋਕੇਟ ਪ੍ਰਕਾਸਦੀਪ ਸਿੰਘ ਬਰਨਾਲਾ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ ਕਲਾਂ, ਮਹੰਤ ਰਾਮਗੋਪਾਲ ਸੇਖੁਪੁਰਾ, ਮਹੰਤ ਪਵਨ ਦਾਸ, ਮਹੰਤ ਬਲਜਿੰਦਰ ਸਿੰਘ ਡੇਰਾ ਬਾਬਾ ਥੰਮ੍ਹਣ ਸਿੰਘ ਫਰਵਾਹੀ, ਬਲਦੇਵ ਸਿੰਘ ਫਰਵਾਹੀ, ਸੰਤ ਗੁਰਸ਼ਰਨਜੀਤ ਸਿੰਘ ਸੇਖਵਾ, ਸਰਪੰਚ ਰਾਮ ਸਿੰਘ ਦਿਉਲ ਉਗੋਕੇ, ਡੋਗਰ ਸਿੰਘ ਸਾਬਕਾ ਚੇਅਰਮੈਨ, ਐਡਵੋਕੇਟ ਗਗਨਦੀਪ ਗਰਗ, ਮਹੰਤ ਅਮਨਦੀਪ ਸਿੰਘ ਚੀਮਾ, ਮਹੰਤ ਜਤਿੰਦਰਪਾਲ ਸਿੰਘ ਲੋਹਗੜ੍ਹ, ਮਹੰਤ ਅਵਤਾਰ ਸਿੰਘ ਕਾਲਾ ਚੀਮਾ, ਮਹੰਤ ਦਰਸ਼ਨ ਦਾਸ ਢਿੱਲਵਾਂ, ਕੌਰ ਸਿੰਘ ਸਾਬਕਾ ਸਰਪੰਚ, ਮਹੰਤ ਪਰਮਿੰਦਰ ਸਿੰਘ ਭਾਈਰੂਪਾ, ਲਵਦੀਪ ਸਿੰਘ ਭਗਤਪੁਰਾ, ਮਹੰਤ ਕੇਵਲ ਕਿ੍ਸ਼ਨ ਹੰਡਿਆਇਆ, ਮਹੰਤ ਬਲਵਿੰਦਰ ਸਿੰਘ ਅਜੀਤਵਾਲ, ਸੰਤ ਨਰੈਣ ਪੁਰੀ ਕਲਵਾਨੂੰ, ਮਹੰਤ ਸੁਖਪ੍ਰੀਤ ਦਾਸ ਲੌਂਗੋਵਾਲ, ਮਹੰਤ ਸਹੋਣ ਸਿੰਘ ਅਰਨੀਵਾਲਾ, ਮਹੰਤ ਸਰਬਜੀਤ ਸਿੰਘ ਆਦਮਪੁਰਾ, ਮੈਨੇਜਰ ਬਲਵੰਤ ਸ਼ਰਮਾ, ਪੁਨੀਤ ਜੋਸ਼ੀ ਮੁਕਤਸਰ ਸਾਹਿਬ, ਈਸ਼ਰ ਸਿੰਘ ਮਿਸਤਰੀ, ਮਹੰਤ ਬਲਵੰਤ ਸਿੰਘ ਸੈਕਟਰੀ ਪੰਚਾਇਤੀ ਅਖਾੜਾ ਆਦਿ ਵੀ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਕਵੀਸ਼ਰੀ ਜਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕੀਤੇ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਲੇਡੀਜ਼ ਪਾਰਕ ਦੇ ਪ੍ਰਬੰਧਕਾਂ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।