ਟੱਲੇਵਾਲ, 17 ਫਰਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਿਖੇ ਪਿ੍ੰਸੀਪਲ ਡਾ: ਚਰਨਦੀਪ ਸਿੰਘ ਦੀ ਅਗਵਾਈ ਹੇਠ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੱੁਖ ਮਹਿਮਾਨ ਵਜੋਂ ਮੈਂਬਰ ਸ਼ੋ੍ਰਮਣੀ ਕਮੇਟੀ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੁਕਾਬਲਿਆਂ ਦਾ ਉਦਘਾਟਨ ਪਿ੍ੰਸੀਪਲ ਡਾ: ਚਰਨਦੀਪ ਸਿੰਘ, ਮੁੱਖ ਮਹਿਮਾਨ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਪ੍ਰਧਾਨ ਲੋਕਲ ਪ੍ਰਬੰਧਕੀ ਕਮੇਟੀ ਜਥੇਦਾਰ ਨਿਸ਼ਾਨ ਸਿੰਘ ਭੋਲਾ, ਰਵਿੰਦਰ ਸਿੰਘ (ਯੂ.ਐਸ.ਏ), ਬਲਜਿੰਦਰ ਸਿੰਘ (ਯੂ.ਐਸ.ਏ), ਹਰਜੀਤ ਸਿੰਘ (ਯੂ.ਐਸ.ਏ) ਅਤੇ ਬਲਵੀਰ ਸਿੰਘ ਮਾਨ ਸਰਪੰਚ ਵਲੋਂ ਗ਼ੁਬਾਰੇ ਛੱਡ ਕੇ ਕੀਤਾ ਗਿਆ | ਇਸ ਮੌਕੇ ਵਿਦਿਆਰਥਣਾਂ ਨੇ 100 ਮੀਟਰ ਦੌੜ, 200 ਮੀਟਰ ਦੌੜ, 800 ਮੀਟਰ ਦੌੜ, 100 ਮੀਟਰ ਰਿਲੇਅ ਦੌੜ, ਲੌਂਗ ਜੰਪ, ਹਾਈ ਜੰਪ, ਡਿਸਕਸ ਥਰੋ, ਸ਼ਾਟ ਪੁੱਟ, ਜੈਵਲਿਨ ਥਰੋ, ਰੱਸਾਕਸ਼ੀ ਮੁਕਾਬਲੇ ਵਿਚ ਭਾਗ ਲਿਆ | ਮੁਕਾਬਲਿਆਂ ਦੌਰਾਨ ਬੈਸਟ ਹਾਊਸ ਦੀ ਟਰਾਫ਼ੀ ਸਤਲੁਜ ਹਾਊਸ ਅਤੇ ਬੈਸਟ ਐਥਲੀਟ ਦੀ ਟਰਾਫ਼ੀ ਵਿਦਿਆਰਥਣ ਜਸਪ੍ਰੀਤ ਕੌਰ (ਬੀ.ਏ. ਭਾਗ ਪਹਿਲਾ) ਨੇ ਜਿੱਤੀ ਜਦਕਿ ਰਨਰ ਅੱਪ ਦੀ ਟਰਾਫ਼ੀ ਵਿਦਿਆਰਥਣ ਹਰਪ੍ਰੀਤ ਕੌਰ (ਐਮ.ਏ. ਭਾਗ ਪਹਿਲਾ) ਨੇ ਪ੍ਰਾਪਤ ਕੀਤੀ | ਇਸ ਸਮੇਂ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥਣਾਂ ਤੇ ਸੰਸਥਾ ਦੀ ਸਟੇਟ ਪੱਧਰ ਦੇ ਹਾਕੀ ਦੇ ਖਿਡਾਰੀਆਂ ਅਤੇ ਇੰਟਰ ਕਾਲਜ ਹੈਂਡਬਾਲ ਹਾਕੀ ਦੀਆਂ ਖਿਡਾਰਨਾਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਜਥੇਦਾਰ ਨਾਥ ਸਿੰਘ ਹਮੀਦੀ, ਪ੍ਰਧਾਨ ਲੋਕਲ ਪ੍ਰਬੰਧਕੀ ਕਮੇਟੀ ਜਥੇਦਾਰ ਨਿਸ਼ਾਨ ਸਿੰਘ ਭੋਲਾ, ਰਵਿੰਦਰ ਸਿੰਘ (ਯੂ.ਐਸ.ਏ), ਬਲਜਿੰਦਰ ਸਿੰਘ (ਯੂ.ਐਸ.ਏ), ਹਰਜੀਤ ਸਿੰਘ (ਯੂ.ਐਸ.ਏ), ਬਲਵੀਰ ਸਿੰਘ ਮਾਨ ਸਰਪੰਚ, ਗੁਰਮੇਲ ਸਿੰਘ ਸੰਧੂ, ਜਸਦੇਵ ਸਿੰਘ ਧਾਲੀਵਾਲ, ਜਗਦੇਵ ਸਿੰਘ ਸੰਧੂ, ਬਲਜਿੰਦਰ ਸਿੰਘ ਆਸਟੇ੍ਰਲੀਆ, ਕਰਨੈਲ ਸਿੰਘ ਸੰਧੂ ਡੀ.ਪੀ., ਬਚਿੱਤਰ ਸਿੰਘ ਧਾਲੀਵਾਲ, ਰਛਪਾਲ ਸਿੰਘ ਰਾਣਾ, ਕੁਲਵੰਤ ਸਿੰਘ, ਪ੍ਰੋ: ਲਖਵਿੰਦਰ ਕੌਰ ਨੂੰ ਪਿ੍ੰਸੀਪਲ ਡਾ: ਚਰਨਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਦਿਲਰਾਜ ਕੌਰ, ਪ੍ਰੋ: ਜਸਕਰਨ ਕੌਰ, ਹਰਮਨਪ੍ਰੀਤ ਸਿੰਘ, ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |