ਭਦੌੜ, 18 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਇਕ ਸਿੱਖ ਧਰਮ ਕੇਂਦਰਿਤ ਸਿਆਸੀ ਦਲ ਹੈ ਜਿਸ ਦਾ ਮੂਲ ਮਕਸਦ ਹਮੇਸ਼ਾ ਸਿੱਖ ਮੁੱਦਿਆਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦਾ ਰਿਹਾ ਹੈ ਭਾਵੇਂ ਇਸ ਪਿੱਛੇ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ | ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਝੂਠੇ ਕੇਸ ਵਿਚ ਫਸਾਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜ਼ਿਲ੍ਹਾ ਕੋਰਟ ਵਿਚੋਂ ਬਾਇੱਜ਼ਤ ਬਰੀ ਹੋਣ 'ਤੇ ਗੱਲਬਾਤ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਚੁੱਕਦੇ ਸਮੇਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਡਰਾਉਣ ਲਈ 2017 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਝੂਠੇ ਪਰਚੇ ਦਰਜ ਕੀਤੇ ਗਏ ਸਨ ਪਰ ਅਕਾਲੀ ਦਲ ਦੇ ਜੁਝਾਰੂ ਵਰਕਰ ਕਦੇ ਵੀ ਜੇਲ੍ਹਾਂ ਜਾਂ ਪਰਚਿਆਂ ਤੋਂ ਨਹੀਂ ਡਰੇ ਤੇ ਹੁਣ ਵੀ ਮੌਜੂਦਾ ਪੰਜਾਬ ਸਰਕਾਰ ਸਾਡੇ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ ਲਈ ਝੂਠੇ ਪਰਚਿਆਂ ਦੀ ਆੜ ਵਿਚ ਡਰਾਉਣਾ ਚਾਹੁੰਦੀ ਹੈ ਪਰ ਇਨ੍ਹਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਰਕਾਰ ਆਉਣ 'ਤੇ ਇਨ੍ਹਾਂ ਤੋਂ ਇਹ ਕੁੱਝ ਝੱਲਿਆ ਨਹੀਂ ਜਾਣਾ ਅਤੇ 2027 ਅੰਦਰ ਸ਼ੋ੍ਰਮਣੀ ਅਕਾਲੀ ਦਲ ਮੁੜ ਲੋਕਾਂ ਦੀ ਆਵਾਜ਼ ਬਣ ਕੇ ਸੱਤਾ ਵਿਚ ਪਰਤੇਗਾ | ਇਸ ਸਮੇਂ ਜਥੇਦਾਰ ਬਲਦੇਵ ਸਿੰਘ ਚੂੰਘਾ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸੁਰਜੀਤ ਸਿੰਘ ਸੰਘੇੜਾ, ਗੁਰਪਾਲ ਸਿੰਘ ਢੱੁਡੀਕੇ, ਸੁਖਦੇਵ ਸਿੰਘ ਜੈਦ, ਕਰਮਜੀਤ ਸਿੰਘ ਨੀਟਾ, ਅਮਰ ਸਿੰਘ ਬੀ.ਏ, ਬਲਵਿੰਦਰ ਸਿੰਘ ਲਧਰੋਈਆ, ਗੁਰਵਿੰਦਰ ਸਿੰਘ ਗੋਰਾ, ਨਰੋਤਮ ਕੁਮਾਰ ਕੋਛੜ, ਬਲਵਿੰਦਰ ਸਿੰਘ ਕੋਚਾ, ਸੋਹਣਾ ਸਿੰਘ ਸਿੱਧੂ, ਗੁਰਮੇਲ ਸਿੰਘ ਗੇਲੀ, ਸੁਰਜੀਤ ਸਿੰਘ ਗੋਂਦਾਰਾ, ਮੱਖਣ ਸਿੰਘ ਤਲਵੰਡੀ, ਸਤੀਸ਼ ਕੁਮਾਰ ਸਿੰਗਲਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ |