08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਦੇਰ ਸ਼ਾਮ ਵਾਲੀਆਂ ਬੱਸਾਂ ਦੇ ਸੁਨਾਮ ਬੱਸ ਸਟੈਂਡ 'ਚ ਪਹੁੰਚਣ ਨੂੰ ਯਕੀਨੀ ਬਣਾਉਣ ਦੀ ਮੰਗ <br/>

ਅਜੀਤ ਡੈਸਕ 20-02-2026
ਸੁਨਾਮ ਊਧਮ ਸਿੰਘ ਵਾਲਾ, 19 ਫਰਵਰੀ (ਧਾਲੀਵਾਲ, ਭੁੱਲਰ) - ਆਈ.ਡੀ.ਪੀ ਦੇ ਆਗੂ ਕਰਨੈਲ ਸਿੰਘ ਜਖੇਪਲ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਸ਼ਾਮ ਸਮੇਂ ਪਟਿਆਲਾ ਤੋਂ ਮਾਨਸਾ, ਬਠਿੰਡਾ ਰੂਟ ਦੀਆਂ ਬੱਸਾਂ ਸੁਨਾਮ ਊਧਮ ਸਿੰਘ ਵਾਲਾ ਬੱਸ ਸਟੈਂਡ 'ਚ ਜਾਣ ਦੀ ਬਜਾਏ ਬਾਹਰੋ-ਬਾਹਰ ਹੀ ਨਿਕਲ ਜਾਂਦੀਆਂ ਹਨ | ਜਿਸ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗ ਸਵਾਰੀਆਂ ਨੂੰ ਮਜਬੂਰਨ ਆਈ.ਟੀ.ਆਈ ਚੌਕ ਜਾਂ ਸਥਾਨਕ ਸ਼ਹੀਦ ਊਧਮ ਸਿਵਲ ਹਸਪਤਾਲ ਕੋਲ ਉੱਤਰਨਾ ਪੈਂਦਾ ਹੈ ਅਤੇ ਰਾਤ ਦੇ ਹਨ੍ਹੇਰੇ ਵਿਚ ਤੁਰ ਕੇ ਘਰ ਪਹੁੰਚਦੀਆਂ ਹਨ | ਅਜਿਹੇ ਵਿਚ ਖ਼ਾਸ ਤੌਰ 'ਤੇ ਅÏਰਤਾਂ ਲਈ ਹੋਰ ਵੀ ਮੁਸ਼ਕਿਲ ਹੈ ਕਿਉਂਕਿ ਕਿਸੇ ਸਮੇਂ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ | ਆਈ.ਡੀ.ਪੀ ਦੇ ਆਗੂ ਕਰਨੈਲ ਸਿੰਘ ਜਖੇਪਲ ਨੇ ਪ੍ਰਸ਼ਾਸਨ, ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ ਸੁਨਾਮ ਊਧਮ ਸਿੰਘ ਵਾਲਾ ਦੇ ਬੱਸ ਸਟੈਂਡ ਵਿਚ ਹੋ ਕੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਰਾਹਤ ਮਹਿਸੂਸ ਕਰ ਸਕਣ |

ਪਿਛਲੀ ਖ਼ਬਰ ਹਲਕਾ ਧੂਰੀ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੰਦੀਪ ਘਨੌਰ ਨੇ ਪਾਰਟੀ ਨੂੰ ਅਲਵਿਦਾ ਆਖਿਆ <br/> ਅਗਲੀ ਖ਼ਬਰ ਆਪਸੀ ਭਾਈਚਾਰੇ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ - ਐਸ.ਐਸ.ਪੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।