08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ੍ਰੀ ਬਾਲਾ ਜੀ ਮੰਦਰ 'ਚ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 23 ਤੋਂ <br/>

ਅਜੀਤ ਡੈਸਕ 20-02-2026
ਤਪਾ ਮੰਡੀ, 19 ਫਰਵਰੀ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੀ ਬਾਗ਼ ਕਾਲੋਨੀ ਵਿਖੇ ਸ੍ਰੀ ਬਾਲਾ ਜੀ ਮੰਦਰ 'ਚ ਸੰਤ ਬਾਬਾ ਈਸ਼ਰ ਦਾਸ (ਆਲੀਕੇ ਵਾਲੇ) ਦੇ ਆਸ਼ੀਰਵਾਦ ਸਦਕਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 23 ਫਰਵਰੀ ਤੋਂ 1 ਮਾਰਚ ਤੱਕ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ | ਸਹਿਯੋਗੀਆਂ ਤੇ ਪ੍ਰਬੰਧਕਾਂ ਵਲੋਂ ਸਮਾਗਮ ਦਾ ਕਾਰਡ ਰਿਲੀਜ਼ ਕਰਦਿਆਂ ਮੰਦਰ ਦੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਉਰਫ (ਛੋਟੂ ਰਾਮ) ਨੇ ਦੱਸਿਆ ਕਿ 23 ਫਰਵਰੀ ਨੂੰ ਸ੍ਰੀ ਬਾਲਾ ਜੀ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸ਼ੁਰੂ ਹੋ ਰਿਹਾ ਹੈ ਜਿਸ ਦੇ ਕਥਾਵਾਚਕ ਪੰਡਿਤ ਸ੍ਰੀ ਰਘੂਨਾਥ ਸ਼ਾਸਤਰੀ (ਦੋਗਲੇ ਵਾਲੇ) ਕੀਰਤਨ ਤੇ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਕਿਹਾ ਕਿ 1 ਮਾਰਚ ਨੂੰ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਹਵਨ ਯੱਗ ਉਪਰੰਤ ਪਾਠ ਦੇ ਭੋਗ ਪਾਏ ਜਾਣਗੇ ਅਤੇ ਭੋਗ ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਪੰਡਿਤ ਯੁੱਗ ਰਾਮ ਸ਼ਰਮਾ, ਭੂਸ਼ਨ ਘੜੈਲਾ, ਦਰਸ਼ੀ ਧੌਲਾ, ਦੀਪਕ ਕੁਮਾਰ (ਦੀਪੂ ਭੈਣੀ), ਪ੍ਰੇਮ ਕੁਮਾਰ ਠੋਲੀ, ਪੰਕਜ ਗਰਗ ਦਰਾਜ਼, ਨਿਸ਼ਾਂਤ, ਬਸੰਤ ਰਾਮ ਸਾਈਕਲਾਂ ਵਾਲਾ, ਰਾਕੇਸ਼ ਕੁਮਾਰ ਹੈਪੀ ਆਦਿ ਤੋਂ ਇਲਾਵਾ ਸ੍ਰੀ ਬਾਲਾ ਜੀ ਦੇ ਭਗਤ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲੀ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ 26 ਨੂੰ ਹੋਵੇਗਾ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।