ਸੰਦੌੜ , 19 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਸਿੱਖ ਇਤਿਹਾਸ ਵਿਚ ਅਹਿਮ ਮੁਕਾਮ ਹਾਸਲ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਬਾਬੇ ਸਿੰਘ ਸ਼ਹੀਦਾਂ ਦੇ ਸਥਾਨ ਤੇ ਸਾਲਾਨਾ ਗੁਰਮਿਤ ਸਮਾਗਮ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਸਾਧਾ, ਕੈਪਟਨ ਹਰਜਿੰਦਰ ਸਿੰਘ, ਚੇਅਰਮੈਨ ਮੁਕੰਦ ਸਿੰਘ ਚੀਮਾ ਅਤੇ ਯਾਦਵਿੰਦਰ ਸਿੰਘ ਕੈਨੇਡਾ ਨੇ ਦੱਸਿਆ ਕਿ ਮਿਤੀ 2 ਫਰਵਰੀ ਤੋਂ ਸ਼ੁਰੂ ਹੋਏ ਸਮਾਗਮ ਦੀ ਸਮਾਪਤੀ 26 ਫਰਵਰੀ ਨੂੰ ਫਗੁਣ ਦੀ ਦਸਵੀਂ ਵਾਲੇ ਦਿਨ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਲੜੀਵਾਰ 160 ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਉਨ੍ਹਾਂ ਦੇ ਭੋਗ 26 ਫਰਵਰੀ ਨੂੰ ਪਾਏ ਜਾਣਗੇ | ਇਸ ਤੋਂ ਇਲਾਵਾ 22 ਫਰਵਰੀ ਤੋਂ 25 ਫਰਵਰੀ ਤੱਕ ਸੰਤ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲੇ ਅਤੇ ਬਾਬਾ ਮਨਜੋਤ ਸਿੰਘ ਵਲੋਂ ਰਾਤਰੀ ਦੇ ਦੀਵਾਨ ਸਜਾਏ ਜਾਣਗੇ | ਇਸ ਮੌਕੇ ਨੰਬਰਦਾਰ ਮੇਜਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਗੱਜਣ ਸਿੰਘ ਪੰਧੇਰ, ਸਰਪੰਚ ਜੁਗਰਾਜ ਸਿੰਘ ਚੀਮਾ, ਚਰਨਜੀਤ ਸਿੰਘ ਚੀਮਾ, ਬਾਬਾ ਨਿਰਮਲ ਸਿੰਘ, ਸੁਖਵਿੰਦਰ ਸਿੰਘ ਬੰਟੀ, ਪੰਚ ਜਗਦੀਪ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਈਦੂ ਖਾਂ, ਹਰਬਾਘ ਸਿੰਘ ਸਮੇਤ ਸੇਵਾਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ |