14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲਾ ਅੱਜ ਤੋਂ

ਅਜੀਤ ਡੈਸਕ 21-02-2026
ਟੱਲੇਵਾਲ, 20 ਫਰਵਰੀ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 1762 ਈਸਵੀ ਦੇ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ 85ਵਾਂ ਸਾਲਾਨਾ ਜੋੜ ਮੇਲਾ ਮਿਤੀ 21, 22 ਅਤੇ 23 ਫਰਵਰੀ ਨੂੰ ਭਾਵਪੂਰਨ ਅਤੇ ਧਾਰਮਿਕ ਮਾਹੌਲ ਵਿਚ ਮਨਾਇਆ ਜਾ ਰਿਹਾ ਹੈ | ਇਲਾਕੇ ਦੀ ਸੰਗਤ ਵਿਚ ਇਸ ਜੋੜ ਮੇਲੇ ਪ੍ਰਤੀ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਜਗਦੇਵ ਸਿੰਘ ਸੰਧੂ ਨੇ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਵਿਸ਼ਾਲ ਕੀਰਤਨ ਦਰਬਾਰ, ਧਾਰਮਿਕ ਦੀਵਾਨ ਅਤੇ ਇਤਿਹਾਸਕ ਵਿਚਾਰ ਗੋਸ਼ਟੀਆਂ ਆਯੋਜਿਤ ਕੀਤੀਆਂ ਜਾਣਗੀਆਂ | 21 ਫਰਵਰੀ ਨੂੰ ਸਵੇਰੇ ਤੋਂ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਨਗਰ ਕੀਰਤਨ ਨਾਲ ਹੋਵੇਗੀ | 22 ਫਰਵਰੀ ਨੂੰ ਕੀਰਤਨ ਦਰਬਾਰ ਸਜੇਗਾ, ਜਿੱਥੇ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ | 23 ਫਰਵਰੀ ਨੂੰ ਦੁਪਹਿਰ ਸਮਾਪਤੀ ਸਮਾਗਮ ਅਤੇ ਅਰਦਾਸ ਨਾਲ ਜੋੜ ਮੇਲਾ ਸੰਪੰਨ ਹੋਵੇਗਾ | ਇਨ੍ਹਾਂ ਸਮਾਗਮਾਂ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਹਾਜ਼ਰੀ ਲਗਾਉਣਗੀਆਂ | ਤਿੰਨਾਂ ਦਿਨਾਂ ਦੌਰਾਨ ਆਉਣ ਵਾਲੀ ਸੰਗਤ ਲਈ ਲੰਗਰ ਅਤੇ ਰਹਿਣ-ਸਹਿਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ | ਗੁਰਦੁਆਰਾ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਨਮਨ ਕਰਨ ਅਤੇ ਸਮਾਗਮ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਸੁਰਜੀਤ ਸਿੰਘ ਹੈੱਡ ਗ੍ਰੰਥੀ, ਬੂਟਾ ਸਿੰਘ ਇੰਚਾਰਜ, ਸੁਖਪਾਲ ਸਿੰਘ ਕਲਰਕ, ਜਸਵਿੰਦਰ ਸਿੰਘ ਸਟੋਰ ਕੀਪਰ, ਮਨਪ੍ਰੀਤ ਸਿੰਘ ਰਿਕਾਰਡ ਕੀਪਰ, ਦਲਵੀਰ ਸਿੰਘ ਗ੍ਰੰਥੀ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਚੰਨਣਵਾਲ ਵਿਖੇ ਅੱਖਾਂ ਦਾ ਅਤੇ ਮੁਫ਼ਤ ਮੈਡੀਕਲ ਕੈਂਪ ਭਲਕੇ ਅਗਲੀ ਖ਼ਬਰ ਠੁੱਲੀਵਾਲ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।