ਟੱਲੇਵਾਲ, 27 ਫਰਵਰੀ (ਸੋਨੀ ਚੀਮਾ)-ਪਿੰਡ ਟੱਲੇਵਾਲ ਨਾਲ ਸਬੰਧਿਤ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਆਗੂ ਮਾ: ਹਰਦੀਪ ਸਿੰਘ ਟੱਲੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਸਪੱੁਤਰ ਡਾ: ਕਮਲਵੀਰ ਸਿੰਘ ਦੀ ਸੰਖੇਪ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ | ਇਸ ਬੇਵਕਤੀ ਮੌਤ 'ਤੇ ਮਾ: ਹਰਦੀਪ ਸਿੰਘ, ਮਾਤਾ ਹਰਦੇਵ ਕੌਰ, ਪਤਨੀ ਭੁਪਿੰਦਰ ਕੌਰ, ਨਵਦੀਪ ਸਿੰਘ, ਹੈਡ ਮਾ: ਰਣਜੀਤ ਸਿੰਘ ਟੱਲੇਵਾਲ, ਸੁਰਜੀਤ ਸਿੰਘ, ਹੈਡ ਮਾ: ਅਵਤਾਰ ਸਿੰਘ ਟੱਲੇਵਾਲ ਸਮੇਤ ਸਮੂਹ ਪਰਿਵਾਰ ਨਾਲ ਭਾਕਿਯੂ ਉਗਰਾਹਾਂ ਦੀ ਸੂਬਾ ਪੱਧਰੀ ਕਮੇਟੀ, ਜ਼ਿਲ੍ਹਾ ਕਮੇਟੀ, ਅਵਤਾਰ ਟੱਲੇਵਾਲੀਆ ਲਾਇਬ੍ਰੇਰੀ, ਗ੍ਰਾਮ ਪੰਚਾਇਤ ਟੱਲੇਵਾਲ, ਲੋਕ ਸੇਵਾ ਕਲੱਬ ਟੱਲੇਵਾਲ, ਡੀ.ਟੀ.ਐਫ ਜੱਥੇਬੰਦੀ, ਪੰਜਾਬ ਲੋਕ ਸਭਿਆਚਾਰਕ ਮੰਚ, ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਬਰਨਾਲਾ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਇਲਾਵਾ ਹੋਰ ਜਥੇਬੰਦੀਆਂ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ |