28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਟਰੀਟਮੈਂਟ ਪਲਾਂਟ ਤੋਂ ਬਾਹਰ ਦੀ ਬਾਹਰ ਪਾਈ ਗਈ ਸੀਵਰੇਜ ਲਾਈਨ ਦੀ ਉੱਚ ਪੱਧਰੀ ਪੜਤਾਲ ਕਰਵਾਉਣ ਦੀ ਮੰਗ <br/>

ਅਜੀਤ ਡੈਸਕ 28-02-2026
ਧਨੌਲਾ, 27 ਫਰਵਰੀ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਵਲੋਂ ਪੀ.ਡਬਲਿਊ.ਡੀ. ਅਤੇ ਲੋਕਲ ਬਾਡੀਜ਼ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸੜਕ ਨੇੜਿਉਂ ਲੰਘਦੀ ਡਰੇਨ ਵਿਚ ਸੀਵਰੇਜ ਦਾ ਪਾਣੀ ਪਾ ਕੇ ਇਕ ਵਾਰ ਫਿਰ ਵੱਡੀ ਪੱਧਰ 'ਤੇ ਮਿਲੀ ਭੁਗਤ ਹੋਣ ਦੇ ਚਰਚੇ ਛੇੜ ਦਿੱਤੇ ਹਨ | ਇਕੱਤਰ ਜਾਣਕਾਰੀ ਅਨੁਸਾਰ ਦਾਨਗੜ੍ਹ ਰੋਡ ਨੇੜਲੇ ਘਰਾਂ ਵਿਚੋਂ ਦੀ ਇਕ ਨਵੀਂ ਸੀਵਰੇਜ ਲਾਈਨ ਪਾਈ ਗਈ ਹੈ ਜਿਸ ਨੂੰ ਤਕਰੀਬਨ ਡੇਢ ਕਿੱਲੋਮੀਟਰ ਲੰਬਾ ਸੜਕ ਦੇ ਨਾਲ-ਨਾਲ ਲਿਜਾ ਕੇ ਸਿੱਧਾ ਡਰੇਨ ਵਿਚ ਪਾ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਦਾਨਗੜ੍ਹ ਸੜਕ ਦੇ ਸਾਹਮਣੇ ਮੱਥੇ ਤੋਂ ਡੰਗਰਾਂ ਵਾਲੇ ਹਸਪਤਾਲ ਦੇ ਪਰਲੇ ਪਾਸੇ ਤੱਕ ਦਾ ਕਰੀਬ ਦੋ ਕਿਲਿਆਂ ਦਾ ਵਕਫ਼ਾ ਹੀ ਹੈ | ਜਦ ਕਿ ਦਰਬਾਰਾ ਸਿੰਘ ਗੁਰੂ ਵਲੋਂ ਪਿ੍ੰਸੀਪਲ ਸਕੱਤਰ ਹੁੰਦਿਆਂ, ਡੰਗਰਾਂ ਵਾਲੇ ਹਸਪਤਾਲ ਤੋਂ ਸੀਵਰੇਜ ਲਾਈਨ ਪਾ ਕੇ ਡਿਸਪੋਜ਼ਲ ਮੋਟਰ ਨਾਲ ਜੋੜੀ ਗਈ ਸੀ | ਇਸ ਤੋਂ ਇਲਾਵਾ ਵੱਖਰੇ ਮਹਿਕਮੇ ਵਲੋਂ ਸੜਕ ਦਾ ਪਾਣੀ ਲੰਘਾਉਣ ਲਈ ਸੜਕ ਦੇ ਨਾਲ-ਨਾਲ ਖੁੱਲ੍ਹਾ ਨਾਲਾ ਵੀ ਬਣਾਇਆ ਗਿਆ | ਜਿਹੜਾ ਕਿ ਗਾਰ ਨਾਲ ਨੱਕੋ ਨੱਕ ਭਰਿਆ ਰਹਿੰਦਾ ਹੈ | ਲੋਕ ਗਾਰ ਕੱਢਣ ਲਈ ਕੁਰਲਾਉਂਦੇ ਰਹੇ | ਪ੍ਰੰਤੂ ਕਿਸੇ ਨੇ ਲੋਕਾਂ ਦੀ ਇਕ ਨਹੀਂ ਸੁਣੀ ਅਤੇ ਸਾਰੇ ਬੱਸ ਸਟੈਂਡ ਨੇੜਲੇ ਬਾਜ਼ਾਰ ਦੀਆਂ ਦੁਕਾਨਾਂ ਅੱਗੇ ਗੰਦਾ ਪਾਣੀ ਅਕਸਰ ਖੜ੍ਹਾ ਦਿਖਾਈ ਦਿੰਦਾ ਹੈ | ਪ੍ਰੰਤੂ ਧਨੌਲਾ ਲਈ ਅਲਾਟ ਹੋਈ ਵੱਡੀ ਗਰਾਂਟ ਵਿਚੋਂ ਕਥਿਤ ਡੇਢ ਕਰੋੜ ਰੁਪਏ ਇਸ ਸਿੱਧੀ ਪਾਈ ਗਈ ਲਾਈਨ 'ਤੇ ਖ਼ਰਚ ਕਰ ਦਿੱਤੇ ਗਏ | ਜਦਕਿ ਸੀਵਰੇਜ ਲਾਈਨ ਨੂੰ ਪਹਿਲਾਂ ਪੈ ਚੁੱਕੀ ਸੀਵਰੇਜ ਲਾਈਨ ਨਾਲ ਜੋੜਨ ਵਾਸਤੇ 10 ਲੱਖ ਰੁਪਏ ਦਾ ਖਰਚਾ ਹੀ ਕਾਫ਼ੀ ਸੀ | ਇਹ ਵੀ ਪਤਾ ਲੱਗਾ ਹੈ ਕਿਸ ਡਰੇਨ ਵਿਚ ਸਿੱਧਾ ਨਿਕਾਸੀ ਪਾਣੀ ਪਾਉਣ ਕਰ ਕੇ ਪਹਿਲਾਂ ਵੀ ਨਗਰ ਕੌਂਸਲ ਭਾਰੀ ਜੁਰਮਾਨਾ ਅਦਾ ਕਰ ਚੁੱਕੀ ਹੈ | ਸੀਵਰੇਜ ਬੋਰਡ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਧਨੌਲਾ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਬਕਾਇਦਾ ਲਗਾਇਆ ਜਾ ਰਿਹਾ ਹੈ | ਪ੍ਰੰਤੂ ਇਸ ਨਵੀਂ ਪਾਈ ਗਈ ਲਾਈਨ ਦਾ ਪਾਣੀ ਟਰੀਟਮੈਂਟ ਪਲਾਂਟ ਵਿਚ ਪਾ ਕੇ ਸ਼ੁੱਧ ਕਰ ਕੇ ਡਰੇਨ ਵਿਚ ਪਾਉਣ ਦੀ ਬਜਾਏ ਦੁਬਾਰਾ ਫਿਰ ਸਿੱਧਾ ਡਰੇਨ ਵਿਚ ਪਾ ਦਿੱਤਾ ਗਿਆ | ਜਿਸ ਨਾਲ ਸਬੰਧਿਤ ਠੇਕੇਦਾਰ ਵਲੋਂ ਮੋਟਾ ਚੂਨਾ ਲਾਏ ਜਾਣ ਦੇ ਅਨੁਮਾਨ ਲਗਾਏ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੱਡੇ-ਵੱਡੇ 10 ਕਥਿਤ ਘਪਲੇ ਜੱਗ ਜ਼ਾਹਰ ਹੋ ਚੁੱਕੇ ਹਨ | ਪ੍ਰੰਤੂ ਅੱਜ ਤੱਕ ਕਿਸੇ ਵੀ ਦੋਸ਼ੀ ਪਾਏ ਜਾਣ ਵਾਲੇ ਨੂੰ ਸਜ਼ਾ ਨਹੀਂ ਮਿਲ ਸਕੀ | ਸਗੋਂ ਇਹ ਵੀ ਕਿਹਾ ਜਾ ਰਿਹਾ ਕਿ ਇਸ ਗੱਲ ਨਾਲ ਮਨਮਾਨੀਆਂ ਕਰਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ | ਮੰਡੀ ਨਿਵਾਸੀਆਂ ਦੇ ਪੁਰਜ਼ੋਰ ਮੰਗ ਹੈ ਕਿ ਟਰੀਟਮੈਂਟ ਪਲਾਂਟ ਤੋਂ ਬਾਹਰ ਦੀ ਬਾਹਰ ਸਿੱਧਾ ਡਰੇਨ ਵਿਚ ਨਿਕਾਸੀ ਪਾਉਣ ਲਈ ਬਣਾਈ ਗਈ ਇਸ ਲਾਈਨ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਮਨਮਾਨੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |

ਪਿਛਲੀ ਖ਼ਬਰ ਸੰਤ ਸੁੰਦਰ ਸਿੰਘ ਕੈਨੇਡੀਅਨ ਟੱਲੇਵਾਲ ਵਾਲਿਆਂ ਦੀ ਬਰਸੀ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਪਿੰਡ ਗਹਿਲ ਦੀਆਂ ਵਿਦਿਆਰਥਣਾਂ ਦਾ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।