ਟੱਲੇਵਾਲ, 27 ਫਰਵਰੀ (ਸੋਨੀ ਚੀਮਾ)-ਸੰਤ ਸੁੰਦਰ ਸਿੰਘ ਕੈਨੇਡੀਅਨ ਟੱਲੇਵਾਲ ਵਾਲਿਆਂ ਦੀ 94ਵੀਂ ਅਤੇ ਸੰਤ ਬਾਬਾ ਲਾਲ ਸਿੰਘ ਦੀ 45ਵੀਂ ਸਾਲਾਨਾ ਬਰਸੀ ਦੇ ਸਬੰਧ ਵਿਚ ਬਾਬਾ ਭੁਪਿੰਦਰ ਸਿੰਘ ਦੀ ਅਗਵਾਈ ਨਗਰ ਕੀਰਤਨ ਸਜਾਇਆ ਗਿਆ | ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਸਜਾਏ ਗਏ ਇਸ ਨਗਰ ਕੀਰਤਨ ਦੇ ਚਾਰ ਪੜਾਅ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ, ਗੁਰਦੁਆਰਾ ਢਾਬ ਸਾਹਿਬ, ਵੱਡੀ ਸੱਥ ਅਤੇ ਸਟੇਡੀਅਮ ਗ਼ੁਲਾਮ ਮੱਦੀ ਵਿਖੇ ਸ਼ਾਨਦਾਰ ਪੰਡਾਲ ਸਜਾਏ ਗਏ | ਇਸ ਮੌਕੇ ਗੋਪਾਲ ਸਿੰਘ ਊਨਾ ਸਾਹਿਬ, ਪ੍ਰੇਮ ਸਿੰਘ ਕੈਨੇਡਾ, ਤੇਜਿੰਦਰ ਸਿੰਘ ਹਜ਼ੂਰੀ ਰਾਗੀ ਨੇ ਕਥਾ ਕਰ ਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ | ਰੋਡਿਆ ਵਾਲੇ, ਬਰਪਾਲਾ ਵਾਲੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਅਤੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਕੀਰਤਨ, ਕਵੀਸ਼ਰੀ, ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਨਗਰ ਕੀਰਤਨ ਦੌਰਾਨ ਜਿੱਥੇ ਸਮੁੱਚੇ ਪਿੰਡ ਨੂੰ ਸੁੰਦਰ ਝੰਡੀਆਂ ਨਾਲ ਸਜਾਇਆ ਗਿਆ, ੳੱੁਥੇ ਸਵਾਗਤੀ ਗੇਟ ਵੀ ਲਗਾਏ ਗਏ ਅਤੇ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਨਗਰ ਕੀਰਤਨ ਦੌਰਾਨ ੳੱੁਘੇ ਕਥਾ ਵਾਚਕ ਗਿਆਨੀ ਭਗਵਾਨ ਸਿੰਘ ਟੱਲੇਵਾਲ ਵਾਲੇ, ਤੇਜਿੰਦਰ ਸਿੰਘ ਰਾਗੀ, ਬਾਬਾ ਲਖਵੀਰ ਸਿੰਘ, ਬਾਬਾ ਭਰਪੂਰ ਸਿੰਘ, ਐਸ.ਡੀ.ਓ ਸਵਰਨ ਸਿੰਘ ਬੀਹਲਾ, ਸਾਬਕਾ ਸਰਪੰਚ ਹਰਸ਼ਰਨ ਸਿੰਘ ਸਰਨਾ, ਸਰਪੰਚ ਜਗਰਾਜ ਸਿੰਘ ਰਾਜਾ, ਸੁਖਬੀਰ ਸਿੰਘ ਸੋਖੀ, ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਸੈਕਟਰੀ ਹਰਮਨ ਸਿੰਘ, ਮਲਾਗਰ ਸਿੰਘ ਸਰਪੰਚ ਟੱਲੇਵਾਲ ਖ਼ੁਰਦ, ਡਾ. ਜਗਤਾਰ ਸਿੰਘ, ਮਲਕੀਤ ਸਿੰਘ ਤੁੰਗ, ਮੁਕੰਦ ਸਿੰਘ ਪੂਨੀਆ, ਹੈਡ ਮਾ: ਰਣਜੀਤ ਸਿੰਘ ਟੱਲੇਵਾਲ, ਹੈਡ ਮਾ: ਅਵਤਾਰ ਸਿੰਘ ਟੱਲੇਵਾਲ, ਗੁਰਜੀਤ ਸਿੰਘ ਪੂਨੀਆ, ਬੂਟਾ ਸਿੰਘ ਆੜ੍ਹਤੀਆ, ਮਲਕੀਤ ਸਿੰਘ ਟੱਲੇਵਾਲ ਖ਼ੁਰਦ, ਬਲਵੰਤ ਸਿੰਘ ਆੜ੍ਹਤੀਆ, ਜਗਤਾਰ ਸਿੰਘ ਕਾਲਾ, ਬੱਬੂ ਮਿੱਤਲ, ਸੁਖਪਾਲ ਸਿੰਘ ਆੜ੍ਹਤੀਆ, ਮਾ: ਸੋਨਦੀਪ ਸਿੰਘ, ਮਨਕੰਵਲ ਸਿੰਘ, ਅਮਨਦੀਪ ਸਿੰਘ ਕਲੱਬ ਪ੍ਰਧਾਨ, ਸਵਰਨ ਸਿੰਘ ਸਾਬਕਾ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਮਨਪ੍ਰੀਤ ਸਿੰਘ, ਜੱਗਾ ਗਿੱਲ, ਹਰਜੀਤ ਸਿੰਘ ਸਕੱਤਰ, ਸੁੱਖੀ ਢਿੱਲੋਂ, ਕਿ੍ਪਾਲ ਸਿੰਘ, ਗੁਰਪ੍ਰੀਤ ਸਿੰਘ ਆੜ੍ਹਤੀਆ, ਮਨਪ੍ਰੀਤ ਸਿੰਘ, ਅੰਮਿ੍ਤ ਸਿੰਘ ਨੱਤ, ਤੇਜਿੰਦਰ ਸਿੰਘ ਤੁੰਗ, ਕੈਨੇਡੀਅਨ ਜਗਦੇਵ ਸਿੰਘ, ਰਾਜਵਿੰਦਰ ਸਿੰਘ ਢੀਂਡਸਾ, ਮਨਿੰਦਰ ਸਿੰਘ ਸੰਧੂ ਆਦਿ ਤੋਂ ਇਲਾਵਾ ਸਮੁੱਚੀ ਪੰਚਾਇਤ, ਅਕਾਲ ਅਕੈਡਮੀ ਦੇ ਸਟਾਫ਼ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਵਾਈ |