ਭਦੌੜ, 28 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਯੂ.ਕੇ.ਜੀ ਦੇ ਵਿਦਿਆਰਥੀਆਂ ਲਈ 'ਗ੍ਰੈਜੂਏਸ਼ਨ ਸਮਾਰੋਹ' ਕਰਵਾਇਆ ਗਿਆ ਜੋ ਕਿ ਨਰਸਰੀ ਕਲਾਸ ਅਤੇ ਐਲ.ਕੇ.ਜੀ. ਦੇ ਵਿਦਿਆਰਥੀਆਂ ਵਲੋਂ ਯੂ.ਕੇ.ਜੀ ਦੇ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਦੀ ਨਵੀਂ ਸ਼ੁਰੂਆਤ ਵੱਲ ਬਦਲਾਅ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਨਰਸਰੀ, ਯੂ.ਕੇ.ਜੀ ਅਤੇ ਐਲ.ਕੇ.ਜੀ. ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਇਸ ਪ੍ਰੋਗਰਾਮ ਵਿਚ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਡਾਂਸ, ਗੀਤ ਅਤੇ ਗਿੱਧੇ ਰਾਹੀਂ ਖ਼ੂਬ ਰੰਗ ਬੰਨਿ੍ਹਆ | ਪਿ੍ੰਸੀਪਲ ਨਿਰਦੋਸ ਰਲਹੱਨ ਨੇ ਮਾਪਿਆਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਸਕੂਲ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਹਰ ਵਾਰ ਦੀ ਤਰ੍ਹਾਂ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੰ ਇਹ ਰਸਮੀ ਵਿਦਾਇਗੀ ਦਿੱਤੀ ਗਈ ਤਾਂ ਕਿ ਵਿਦਿਆਰਥੀ ਆਪਣੇ ਆਉਣ ਵਾਲੇ ਭਵਿੱਖ ਵਿਚ ਇਸ ਮੁੱਢਲੀ ਵਿੱਦਿਆ ਰਾਹੀਂ ਉੱਚ ਵਿੱਦਿਆ ਗ੍ਰਹਿਣ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਣ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੱੁਜੇ ਅਭੈ ਕੁਮਾਰ ਗਰਗ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ | ਵਾਈਸ ਪਿੰ੍ਰਸੀਪਲ ਮੈਡਮ ਸੀਮਾ ਠਾਕੁਰ ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਕਾਰਨ ਇਹ ਪ੍ਰੋਗਰਾਮ ਸੁਚਾਰੂ ਰੂਪ ਵਿਚ ਨੇਪਰੇ ਚੜਿ੍ਹਆ | ਇਸ ਸਮੇਂ ਮੈਡਮ ਮੋਨਿਕਾ ਗੁਪਤਾ, ਗੁਰਅਰਪਨ ਕੌਰ, ਗੁਰਲੀਨ ਕੌਰ ਅਤੇ ਮੈਡਮ ਭਾਵਨਾ ਆਦਿ ਹਾਜ਼ਰ ਸਨ |
ਬੀ. ਜੀ. ਐਸ. ਸਕੂਲ ਵਿਖੇ 'ਗ੍ਰੈਜੂਏਸ਼ਨ ਸਮਾਰੋਹ' ਕਰਵਾਇਆ <br/>
ਅਜੀਤ ਡੈਸਕ
01-03-2026