ਟੱਲੇਵਾਲ, 28 ਫਰਵਰੀ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ ਜਦ ਪਿੰਡ ਦੇ ਦੋ ਨੌਜਵਾਨਾਂ ਮਹੰਤ ਬਿਕਰਮਜੀਤ ਸਿੰਘ ਵਿੱਕੀ ਮੁੱਖ ਪ੍ਰਬੰਧਕ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਤੇ ਗੁਰਚੇਤ ਸਿੰਘ ਕਾਲਾ ਜੋ ਸ਼ੀਸ਼ੇਕੇ ਪਰਿਵਾਰ ਵਿਚੋਂ ਹਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ | ਉਹ ਲਖਨਊ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰੋਹਤਕ ਕੋਲ ਸੜਕ ਹਾਦਸੇ ਦੌਰਾਨ ਦੋਨਾਂ ਦੀ ਮੌਤ ਹੋ ਗਈ ਤੇ ਦੋ ਜਾਣੇ ਅਵਤਾਰ ਸਿੰਘ ਕਾਲਾ ਭੰਗੂ ਤੇ ਬਿਰਜੂ ਹਲਵਾਈ ਜ਼ਖਮੀ ਹੋ ਗਏ ਹਨ | ਜ਼ਿਕਰਯੋਗ ਹੈ ਕਿ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਦੇ ਮੁੱਖ ਪ੍ਰਸ਼ਾਸਕ, ਮਹੰਤ ਬਿਕਰਮਜੀਤ ਸਿੰਘ ਵਿੱਕੀ ਅਤੇ ਗੁਰਚੇਤ ਸਿੰਘ ਕਾਲਾ ਮਹੰਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਉਹ ਲਖਨਊ ਵਿਚ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰੋਹਤਕ ਨੇੜੇ ਜੰਮੂ-ਕੱਟੜਾ ਐਕਸਪ੍ਰੈਸਵੇਅ 'ਤੇ ਅਚਾਨਕ ਉਨ੍ਹਾਂ ਦੀ ਕਾਰ ਹੇਠਾਂ ਇਕ ਕੁੱਤਾ ਆ ਗਿਆ, ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ | ਹਾਦਸੇ ਦੌਰਾਨ ਕਾਰ ਵਿਚ 4 ਲੋਕ ਸਵਾਰ ਸਨ, ਅਵਤਾਰ ਸਿੰਘ ਕਾਲਾ ਭੰਗੂ ਅਤੇ ਬਿਰਜੂ ਹਲਵਾਈ ਜੋ ਗੰਭੀਰ ਜ਼ਖਮੀ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਰੋਹਤਕ ਦੇ ਆਈ.ਐਮ.ਟੀ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ | ਆਈ.ਐਮ.ਟੀ ਪੁਲਿਸ ਸਟੇਸ਼ਨ ਨੇ ਜ਼ਖਮੀਆਂ ਨੂੰ ਪੀ.ਜੀ.ਆਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋ ਨੂੰ ਮਿ੍ਤਕ ਐਲਾਨ ਦਿੱਤਾ | ਦੋ ਹੋਰ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਆਈ.ਐਮ.ਟੀ ਸਟੇਸ਼ਨ ਦੇ ਐਸ.ਐਚ.ਓ ਬਿਜੇਂਦਰ ਸਿੰਘ ਨੇ ਦੱਸਿਆ ਕਿ ਜੰਮੂ ਕੱਟੜਾ ਐਕਸਪ੍ਰੈਸਵੇਅ 'ਤੇ ਇਹ ਹਾਦਸਾ ਵਾਪਰਿਆ, ਜਿਸ ਦੇ ਨਤੀਜੇ ਵਜੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ | ਮਿ੍ਤਕ ਪਿੰਡ ਚੀਮਾ, ਪੰਜਾਬ ਦੇ ਰਹਿਣ ਵਾਲੇ ਸਨ ਅਤੇ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ | ਮਿ੍ਤਕਾਂ ਦੇ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ, ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ | ਜਿਨ੍ਹਾਂ ਵਿਚੋਂ ਡੇਰਾ ਬਾਬਾ ਗੁਲਾਬ ਸਿੰਘ ਦੇ ਮੁਖੀ ਬਾਬਾ ਬਿਕਰਮਜੀਤ ਸਿੰਘ ਦਾ ਗ਼ਮਗੀਨ ਮਾਹੌਲ ਵਿਚ ਸਸਕਾਰ ਕੀਤਾ ਗਿਆ ਅਤੇ ਗੁਰਚੇਤ ਸਿੰਘ ਕਾਲਾ ਦੀ ਧੀ ਵਿਦੇਸ਼ ਤੋਂ ਆਉਣ ਉਪਰੰਤ ਸਸਕਾਰ ਅੱਜ ਕੀਤਾ ਜਾਵੇਗਾ | ਹਾਦਸੇ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ |