ਬਰਨਾਲਾ, 1 ਮਾਰਚ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ੍ਰੀ ਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕੀ ਅਮਰੀਕਾ ਦੀ ਸ਼ਹਿ 'ਤੇ ਈਰਾਨ ਵਲੋਂ ਇਜ਼ਰਾਈਲ 'ਤੇ ਵਿੱਢੇ ਹਮਲੇ ਅਤਿ ਮੰਦਭਾਗੇ ਤਾਂ ਹਨ ਹੀ ਆਗੂਆਂ ਕਿਹਾ ਕੀ ਪੁਲਿਸ ਸਟੇਟ ਵਿਚ ਤਬਦੀਲ ਹੋ ਚੁੱਕੇ ਪੰਜਾਬ ਵਿਚ ਆਏ ਦਿਨ ਪੰਜਾਬ ਪੁਲਿਸ ਦੇ ਕਾਰਨਾਮੇ ਸਾਹਮਣੇ ਆ ਰਹੇ ਹਨ | ਆਪ ਸਰਕਾਰ ਨੇ ਪੁਲਿਸ ਦੀ ਵਾਂਗਾਂ ਕੁੱਝ ਇਸ ਕਦਰ ਖੁੱਲ੍ਹੀਆਂ ਛੱਡੀਆਂ ਹਨ ਕਿਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਜਿਉਂਦ ਪਿੰਡ ਵਿਚ ਕਿਸਾਨਾਂ 'ਤੇ ਤਸ਼ੱਦਦ ਕਰ ਕੇ ਲੱਤਾਂ ਤੋੜਦੀ ਹੈ, ਕਿਤੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ | ਜਿਸ ਦੀ ਜਥੇਬੰਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਇਨਸਾਫ਼ ਦੀ ਮੰਗ ਕਰਦੀ ਹੈ | ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਵਿਚੋਂ ਖੇਤੀ, ਡੇਅਰੀ ਨੂੰ ਬਾਹਰ ਰੱਖਣ ਲਈ, ਬਿਜਲੀ ਬਿੱਲ, ਬੀਜ ਬਿੱਲ, ਲੇਬਰ ਕੋਡ, ਜੀ.ਰਾਮ.ਜੀ. ਰੱਦ ਕਰਨ ਲਈ ਅਤੇ ਸੰਵੇਦਨਸ਼ੀਲ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਤਿੰਨ ਮਹੀਨਿਆਂ ਤੋਂ ਮੋਦੀ ਸਰਕਾਰ ਤੇ ਸੰਯੁਕਤ ਮੋਰਚੇ ਵਲੋਂ ਦਬਾਅ ਬਣਾਇਆ ਹੋਇਆ ਹੈ ਇਸ ਦਬਾਅ ਨੂੰ ਜਾਰੀ ਰੱਖਦਿਆਂ ਹੋਇਆ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਬਰਨਾਲਾ ਵਿਖੇ ਮਹਾਂ ਰੈਲੀ 10 ਮਾਰਚ ਨੂੰ ਰੱਖੀ ਗਈ ਹੈ | ਉਨ੍ਹਾਂ ਅੱਗੇ ਕਿਹਾ ਕੀ ਕੇਂਦਰ ਸਰਕਾਰ ਯੂਰੀਆ ਖਾਦ ਤੇ ਗੈਸ ਸਿਲੰਡਰਾਂ ਦੀ ਤਰ੍ਹਾਂ ਨਗਦ ਸਬਸਿਡੀ ਸਿੱਧੀ ਖਾਤਿਆਂ ਵਿਚ ਪਾਉਣ ਦੀ ਯੋਜਨਾ ਬਣਾ ਰਹੀ ਤਾਂ ਕੀ ਡੂੰਘੀ ਸਾਜ਼ਿਸ਼ ਨਾਲ ਗੈਸ ਸਿਲੰਡਰਾਂ ਦੀ ਸਬਸਿਡੀ ਤਰ੍ਹਾਂ ਯੂਰੀਆ ਖਾਦ ਤੇ ਮਿਲਦੀ ਸਬਸਿਡੀ ਨੂੰ ਵੀ ਖ਼ਤਮ ਕੀਤਾ ਜਾ ਸਕੇ ਜਿਸ ਨੂੰ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ | ਇਸ ਸਮੇਂ ਸੂਬਾ ਖ਼ਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪੈੱ੍ਰਸ ਸਕੱਤਰ ਇੰਦਰਪਾਲ ਸਿੰਘ, ਸੂਬਾ ਸਹਿ ਖ਼ਜ਼ਾਨਚੀ ਦਲਜਿੰਦਰ ਸਿੰਘ ਗੁਰਨਾ ਮਹਿੰਦਰ ਸਿੰਘ ਭੈਣੀ ਬਾਘਾ, ਲਛਮਣ ਸਿੰਘ ਚੱਕ ਅਲੀਸ਼ੇਰ, ਰਾਜ ਅਕਲੀਆ, ਜਗਮੇਲ ਸਿੰਘ ਸੁਧੇਵਾਲ, ਹਰਭਗਵਾਨ ਸਿੰਘ, ਸਤਨਾਮ ਸਿੰਘ ਮਾਨ, ਸੁਖਦੇਵ ਸਿੰਘ ਫ਼ੌਜੀ, ਗੁਰਜੀਤ ਸਿੰਘ ਦਬੜੀਖਾਨਾ, ਰਾਜਮਹਿੰਦਰ ਸਿੰਘ ਕੋਟਭਾਰਾ, ਹਰਦੇਵ ਸਿੰਘ ਮਹੌਲੀ, ਦਰਸ਼ਨ ਸਿੰਘ ਉੱਗੋਕੇ, ਦਰਸ਼ਨ ਸਿੰਘ ਮਹਿਤਾ, ਸਿਕੰਦਰ ਸਿੰਘ ਭੂਰੇ, ਗੁਰਵਿੰਦਰ ਸਿੰਘ ਮੰਨੇਵਾਲਾ, ਸੁਖਚੈਨ ਸਿੰਘ, ਛਿੰਦਰ ਸਿੰਘ, ਧਰਮਿੰਦਰ ਸਿੰਘ ਦਿਉਲ ਆਦਿ ਆਗੂ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਹੋਈ-ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਬਰਨਾਲਾ ਵਿਖੇ ਮਹਾਂ ਰੈਲੀ 10 ਨੂੰ -ਆਗੂ <br/>
ਤਰਕਸ਼ੀਲ ਭਵਨ ਬਰਨਾਲਾ ਵਿਖੇ ਭਾਕਿਯੂ ਡਕੌਂਦਾ ਦੀ ਸੂਬਾ ਪੱਧਰੀ ਹੋਈ ਮੀਟਿੰਗ ਦੀ ਤਸਵੀਰ | ਅਜੀਤ ਤਸਵੀਰ<br/>
02-03-2026