ਬਰਨਾਲਾ, 1 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ | ਜਿਸ ਵਿਚ ਨਵੇਂ ਚੁਣੇ ਗਏ ਪ੍ਰਧਾਨ ਲਾਜਪਤ ਰਾਏ ਚੋਪੜਾ ਦੇ ਨਾਮ ਦੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ | ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਕਮਲ ਕੁਮਾਰ ਜਿੰਦਲ ਵਲੋਂ ਸਮੁੱਚੇ ਹਾਊਸ ਨੂੰ ਜਾਣਕਾਰੀ ਦਿੱਤੀ ਗਈ ਕਿ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਦੇ ਅਚਾਨਕ ਦਿਹਾਂਤ ਹੋਣ ਤੋਂ ਬਾਅਦ ਭਗਤ ਮੋਹਨ ਲਾਲ ਸੇਵਾ ਸੰਮਤੀ ਦੀ ਐਗਜ਼ੈਕਟਿਵ ਵਲੋਂ ਸੇਵਾ ਸੰਮਤੀ ਦੇ ਸਭ ਤੋਂ ਪੁਰਾਣੇ ਮੈਂਬਰ ਲਾਜਪਤ ਰਾਏ ਚੋਪੜਾ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਪ੍ਰਧਾਨ ਲਾਜਪਤ ਰਾਏ ਚੋਪੜਾ ਨੇ ਸਮੁੱਚੇ ਹਾਊਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਰਾਮਬਾਗ ਬਰਨਾਲਾ ਦੇ ਕੰਮਾਂ ਨੂੰ ਪਹਿਲਾਂ ਦੀ ਤਰਾਂ ਜਾਰੀ ਰੱਖਣਗੇ | ਉਨ੍ਹਾਂ ਬਾਕੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੇਵਾ ਸੰਮਤੀ ਅਤੇ ਰਾਮਬਾਗ ਦੇ ਕੰਮਾਂ ਲਈ ਜ਼ਰੂਰ ਸਮਾਂ ਕੱਢਣ ਅਤੇ ਉਨ੍ਹਾਂ ਦਾ ਸਾਥ ਦੇਣ | ਮੀਟਿੰਗ ਦੌਰਾਨ ਸਵਰਗਵਾਸੀ ਪ੍ਰਧਾਨ ਭਾਰਤ ਮੋਦੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਮੀਟਿੰਗ ਵਿਚ ਵੇਦ ਪ੍ਰਕਾਸ਼, ਬੀਰਬਲ ਦਾਸ, ਵਿਨੋਦ ਕਾਂਸਲ, ਮੰਗਤ ਰਾਏ, ਨਰਿੰਦਰ ਚੋਪੜਾ, ਦੀਪਕ ਸੋਨੀ, ਜਗਸੀਰ ਸਿੰਘ ਸੰਧੂ, ਗੋਪਾਲ ਸ਼ਰਮਾ, ਰਾਜਿੰਦਰ ਗਾਰਗੀ, ਮੋਤੀ ਰਾਮ ਭੱਠੇ ਵਾਲੇ, ਸੁਭਾਸ਼ ਜਿੰਦਲ, ਜੀਵਨ ਕੁਮਾਰ ਹੈਪੀ ਕਾਂਝਲੀਆ, ਰਾਕੇਸ਼ ਬੱਬਲੂ, ਸੰਦੀਪ ਸਿੰਗਲਾ, ਪ੍ਰਦੀਪ ਸਿੰਗਲਾ, ਰਵਿੰਦਰ ਰਵੀ, ਰਾਮੇਸ਼ ਕੁਮਾਰ, ਗੁਰਮੀਤ ਬਾਵਾ, ਮਨੋਹਰ ਸ਼ੋਰੀ, ਵਿਨੋਦ ਬੰਟੀ ਸ਼ੋਰੀ, ਜੈਨਰਾਇਣ ਸ਼ਰਮਾ, ਜਸਪਾਲ ਕੁਮਾਰ, ਸਤਪਾਲ, ਜਗਦੀਸ਼ ਸਿੰਧਵਾਨੀ, ਰਾਕੇਸ਼ ਜਿੰਦਲ, ਸੰਦੀਪ ਗਰਗ, ਵਿਨੋਦ ਸਿੰਗਲਾ, ਧਰਮਪਾਲ ਸ਼ੰਟੀ ਆਦਿ ਮੈਂਬਰ ਹਾਜ਼ਰ ਸਨ |
ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ <br/>
ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਧਾਨ ਲਾਜਪਤ ਰਾਏ ਚੋਪੜਾ ਅਤੇ ਮੈਂਬਰ | ਅਜੀਤ ਤਸਵੀਰ<br/>
02-03-2026