07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਐੱਸ. ਬੀ. ਐੱਸ. ਗਰੁੱਪ ਆਫ਼ ਕਾਲਜਿਜ਼ ਵਿਖੇ 10 ਲੋੜਵੰਦ ਲੜਕੀਆਂ ਦੇ ਕੀਤੇ ਸਮੂਹਿਕ ਵਿਆਹ <br/>

ਅਜੀਤ ਡੈਸਕ 02-03-2026

ਮਹਿਲ ਕਲਾਂ, 1 ਮਾਰਚ (ਤਰਸੇਮ ਸਿੰਘ ਗਹਿਲ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਐੱਸ.ਬੀ.ਐੱਸ. ਗਰੁੱਪ ਆਫ਼ ਕਾਲਜਜ਼ ਮਹਿਲ ਕਲਾਂ ਵਿਖੇ 10 ਲੜਕੀਆਂ ਦੇ ਸਮੂਹਿਕ ਵਿਆਹ ਸੁੱਭ ਅਨੰਦ ਕਾਰਜ ਕੀਤੇ ਗਏ | ਲੜਕੀਆਂ ਦੇ ਅਨੰਦ ਕਾਰਜ ਉਪਰੰਤ ਸੰਤ ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਉਨ੍ਹਾਂ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਲੋੜਵੰਦ ਪਰਿਵਾਰਾਂ ਲਈ ਮਦਦਗਾਰ ਸਾਬਤ ਹੁੰਦੇ ਹਨ | ਪ੍ਰਬੰਧਕਾਂ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਇਸਤਰੀ ਧੰਨ ਵਜੋਂ ਅਲਮਾਰੀ ਪੇਟੀ, ਪੇਟੀ ਬੈੱਡ ਤੇ ਹੋਰ ਸਮਾਨ ਦਿੱਤਾ ਗਿਆ | ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਕੁਮਾਰ ਬਾਂਸਲ ਚੇਅਰਮੈਨ ਪੰਜਾਬ ਫਾਰਮੇਸੀ ਕੌਂਸਲ ਮੁਹਾਲੀ ਨੇ ਕਿਹਾ ਕਿ ਲੜਕੀਆਂ ਦੇ ਵਿਆਹ ਸੰਸਥਾ ਵਲੋਂ ਕਰਨ ਨਾਲ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਹੋਈ ਹੈ | ਪੇਂਡੂ ਖੇਡ ਕਲੱਬਾਂ ਤੇ ਸਮਾਜਿਕ ਸੰਸਥਾਵਾਂ ਨੂੰ ਸਮੇਂ-ਸਮੇਂ ਉੱਤੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ | ਇਸ ਮੌਕੇ ਬਾਬੂ ਰੌਸ਼ਨ ਲਾਲ ਬਾਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ, ਲਾਜਪਤ ਰਾਏ ਬਾਂਸਲ, ਪੁਨੀਤ ਬਾਂਸਲ, ਸਾਬਕਾ ਚੇਅਰਮੈਨ ਮਨੀਸ਼ ਗਰਗ ਭਦੌੜ, ਰਾਜਵੀਰ ਸਿੰਗਲਾ ਭਦੌੜ, ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ, ਸਰਬਜੀਤ ਸਿੰਘ ਸੋਢਾ ਮਹਿਲ ਕਲਾਂ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਹੀਆਂ, ਨੰਬਰਦਾਰ ਦਲਜੀਤ ਸਿੰਘ ਸੋਹੀਆਂ, ਗੁਰਪ੍ਰੀਤ ਸਿੰਘ ਚੀਨਾ ਮਹਿਲ ਕਲਾਂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ, ਪ੍ਰਧਾਨ ਅਨਿਲ ਨਾਣਾ, ਲੱਕੀ ਪੱਖੋ, ਰਾਕੇਸ਼ ਕੁਮਾਰ ਕਾਲਾ, ਸੰਜੀਵ ਕੁਮਾਰ ਬਾਂਸਲ ਸੰਗਰੂਰ, ਦੀਪਕ ਜਿੰਦਲ, ਰਾਜਪਾਲ ਜਿੰਦਲ, ਦੀਪਕ ਗੋਇਲ ਬਰਨਾਲਾ, ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਸਰਪੰਚ ਪ੍ਰਗਟ ਸਿੰਘ ਲਾਡੀ ਝਲੂਰ, ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਮਨਜੀਤ ਸਿੰਘ ਕਿਸਾਨ ਆਗੂ, ਨਰੇਸ਼ ਕੁਮਾਰ ਸਮਾਣਾ, ਰਜਿੰਦਰ ਕਾਂਸਲ ਸਮਾਣਾ, ਦਿਨੇਸ਼ ਕੁਮਾਰ ਪਟਿਆਲਾ, ਡਾ: ਅਨਮੋਲ ਬਾਂਸਲ, ਜੈਵੀਰ ਹੁਸੈਨ ਜੰਮੂ ਕਸ਼ਮੀਰ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ |

ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਫੇਰੀ ਨਾਲ ਆਗੂਆਂ ਤੇ ਵਰਕਰਾਂ ਦੇ ਹੌਸਲੇ ਹੋਏ ਬੁਲੰਦ-ਪ੍ਰਧਾਨ ਸ਼ੰਮੀ ਠੁੱਲੀਵਾਲ ਅਗਲੀ ਖ਼ਬਰ ਜਦੋਂ ਤੋਂ ਕੇਂਦਰ ਵਿਚ ਭਾਜਪਾ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ-ਧੰਨਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।