ਮਹਿਲ ਕਲਾਂ, 1 ਮਾਰਚ (ਅਵਤਾਰ ਸਿੰਘ ਅਣਖੀ)-ਆਲ ਇੰਡੀਆ ਕਾਂਗਰਸ ਦੇ ਕੌਮੀ ਆਗੂ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਬਰਨਾਲਾ ਫੇਰੀ ਨਾਲ ਕਾਂਗਰਸ ਦੇ ਆਗੂਆਂ, ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਵਿਸ਼ਾਲ ਪੱਧਰ 'ਤੇ ਸ਼ਮੂਲੀਅਤ ਕਰ ਕੇ ਕਿਰਤੀ ਲੋਕਾਂ ਨੇ ਇਸ ਰੈਲੀ ਇਤਿਹਾਸਕ ਬਣਾ ਦਿੱਤਾ | ਪ੍ਰਧਾਨ ਸ਼ੰਮੀ ਠੁੱਲੀਵਾਲ ਨੇ ਦਾਅਵਾ ਕੀਤਾ ਕਿ ਇਹ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਫ਼ਤਿਹ ਦਾ ਮੁੱਢ ਬੰਨੇ੍ਹਗੀ | ਉਨ੍ਹਾਂ ਮਨਰੇਗਾ ਬਚਾਓ ਕਿਸਾਨ ਮਜ਼ਦੂਰ ਰੈਲੀ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰ ਕੇ ਮਿਹਨਤ ਕਰਨ ਵਾਲੇ ਆਗੂਆਂ ਅਤੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਵਾਲੇ ਕਿਰਤੀ ਲੋਕਾਂ ਦੇ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਅਗਲੇ ਦਿਨਾਂ 'ਚ ਵਿਸ਼ੇਸ਼ ਸਮਾਗਮ ਕਰ ਕੇ ਮਿਹਨਤੀ ਆਗੂਆਂ, ਵਰਕਰਾਂ ਨੂੰ ਢੁਕਵਾਂ ਮਾਣ ਸਨਮਾਨ ਦਿੱਤਾ ਜਾਵੇਗਾ | ਪ੍ਰਧਾਨ ਸ਼ੰਮੀ ਠੁੱਲੀਵਾਲ ਨੇ ਹਰ ਵਰਗ ਦੇ ਲੋਕਾਂ ਖ਼ਾਸ ਕਰ ਨੌਜਵਾਨਾਂ ਨੂੰ ਕਾਂਗਰਸ ਦੀ ਅਗਵਾਈ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ |