ਤਪਾ ਮੰਡੀ, 1 ਮਾਰਚ (ਪ੍ਰਵੀਨ ਗਰਗ)-ਸੰਤ ਡਾ: ਹਰਭਜਨ ਸ਼ਾਹ ਸਿੰਘ ਦੀ ਪੇ੍ਰਰਨਾ ਸਦਕਾ ਸੰਤ ਸੁਖਦੇਵ ਸ਼ਾਹ ਅਲਵਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੁਖਾਨੰਦ ਬਸਤੀ ਵਿਖੇ 7ਵਾਂ ਸਾਲਾਨਾ ਗੁਰਮੁਖ ਸਮਾਗਮ ਗੁਰੂ ਸੰਗਤ ਅਤੇ ਸਮੂਹ ਬਸਤੀ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਸਮਾਗਮ ਮੌਕੇ ਸਵੇਰ ਦੇ ਦੀਵਾਨ ਸਜਾਏ ਗਏ | ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ | ਸਮਾਗਮ ਮੌਕੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਮਾਗਮ ਵਿਚ ਪੰਡਿਤ ਕਾਲਾ ਰਾਮ ਵੇਦ ਪਾਠੀ, ਪੰਡਿਤ ਅਨਿਲ ਸ਼ਰਮਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ, ਰਾਮ ਸਿੰਘ ਨਾਮਧਾਰੀ, ਮਾਸਟਰ ਸ਼ਿਵਜੀ ਰਾਮ, ਬੇਅੰਤ ਮਾਂਗਟ, ਦਰਸ਼ਨ ਸਿੰਘ ਖੁਰਮੀ, ਪਵਨ ਅਰੋੜਾ, ਬਸੰਤ ਲਾਲ ਬਾਂਸਲ, ਅਮਨ ਵਰਮਾ, ਸੰਦੀਪ ਵਿੱਕੀ, ਪ੍ਰਦੀਪ ਪੱਖੋ, ਦੀਪੂ ਮਿੱਤਲ, ਹਰਮੇਸ਼ ਗੱਟੂ ਤੋਂ ਇਲਾਵਾ ਸੁੰਦਰ ਛਾਬੜਾ, ਬਿਰਜ ਛਾਬੜਾ, ਸੂਰਜ ਗੁਲ੍ਹਾਟੀ, ਕਸਤੂਰੀ ਗੁਲ੍ਹਾਟੀ, ਅਮਰ ਨਾਥ ਦਵਾਰਕਾ, ਤਰਸੇਮ ਗੁਲ੍ਹਾਟੀ, ਅਸ਼ੋਕ ਗੁਲ੍ਹਾਟੀ, ਹਰੀਸ਼ ਗੁਲ੍ਹਾਟੀ, ਪ੍ਰੀਤਮ ਗੁਲ੍ਹਾਟੀ, ਕਿ੍ਸ਼ਨ ਗੁਲ੍ਹਾਟੀ, ਓਮ ਪ੍ਰਕਾਸ਼ ਸੇਠੀ, ਸੱਤ ਛਾਬੜਾ, ਬਿਰਜ ਵਧਵਾ, ਸੋਹਣ ਗੁਲ੍ਹਾਟੀ, ਦਰਸ਼ਨ ਗੁਲ੍ਹਾਟੀ, ਰਮੇਸ਼ ਗੁਲ੍ਹਾਟੀ, ਗੋਪਾਲ ਦਾਸ, ਗੁਰਮੁਖ ਛਾਬੜਾ, ਪ੍ਰਹਿਲਾਦ ਵਧਵਾ, ਰਜੇਸ਼ ਛਾਬੜਾ, ਚੰੁਨੀ ਢੀਂਗਰਾ, ਕਾਕਾ ਢੀਂਗਰਾ, ਮਨੀਸ਼ ਅਰੋੜਾ, ਬੂਟਾ ਸਿੰਗਲਾ, ਅਨਿਲ ਸਿੰਗਲਾ, ਵਿੱਕੀ ਤਾਜੋ, ਗੁਰਮੁਖ ਦੀਪਾ, ਹੈਪੀ, ਸੋਨੂੰ, ਚੁੰਨੀ ਲਾਲ ਢੀਂਗਰਾ ਆਦਿ ਸਮੂਹ ਬਸਤੀ ਨਿਵਾਸੀ ਮੌਜੂਦ ਸਨ |
ਸੁਖਾਨੰਦ ਕਾਲੋਨੀ ਵਿਖੇ ਸੰਤ ਸੁਖਦੇਵ ਸ਼ਾਹ ਦੀ ਪਵਿੱਤਰ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/>
ਧਾਰਮਿਕ ਸਮਾਗਮ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਸੰਗਤ | ਤਸਵੀਰ : ਪ੍ਰਵੀਨ ਗਰਗ<br/>
02-03-2026