ਟੱਲੇਵਾਲ, 1 ਮਾਰਚ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਧਾਲੀਵਾਲ ਗੋਤ ਨਾਲ ਸਬੰਧਿਤ ਸੂਮਹ ਭਾਈਚਾਰੇ ਵਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸੇਸ਼ ਤੌਰ 'ਤੇ ਹਾਜਰ ਹੋਏ ਜਥੇਦਾਰ ਬਲਦੇਵ ਸਿੰਘ ਚੰੂਘਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਕਮੇਟੀ, ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਸਮੂਹ ਧਾਲੀਵਾਲ ਭਾਈਚਾਰੇ ਵਲੋਂ ਸਰਬੱਤ ਦੇ ਭਲੇ ਲਈ ਕਰਵਾਇਆ ਸਲਾਘਾ ਯੋਗ ਉੱਦਮ ਹੈ, ਜਿਸ ਨਾਲ ਪਿੰਡ ਦੀ ਭਾਈਚਾਰਕ ਸਾਂਝ ਹੋਰ ਗੂੜੀ ਹੋਈ | ਭੋਗ ਉਪਰੰਤ ਉਕਤ ਧਾਰਮਿਕ ਸਥਾਨ ਦੀ ਪਹਿਲਾ ਚੁਣੀ ਗਈ ਕਮੇਟੀ ਦਾ ਪ੍ਰੰਪਰਾ ਅਨੁਸਾਰ ਪੁਨਰ ਗਠਨ ਕੀਤਾ ਗਿਆ | ਜਿਸ ਵਿਚ ਬਲੌਰ ਸਿੰਘ ਪ੍ਰਧਾਨ, ਬਲਦੇਵ ਸਿੰਘ ਖਜਾਨਚੀ, ਗੁਰਚੇਤ ਸਿੰਘ ਧਾਲੀਵਾਲ ਕਾਰਜਕਾਰੀ ਮੈਂਬਰ, ਅਜੈਬ ਸਿੰਘ ਕਾਰਜਕਾਰੀ ਮੈਂਬਰ, ਬਚਿੱਤਰ ਸਿੰਘ ਧਾਲੀਵਾਲ ਕਾਰਜਕਾਰੀ ਮੈਂਬਰ, ਲਾਭ ਸਿੰਘ ਮੈਂਬਰ ਕਾਰਜਕਾਰੀ, ਦਰਸ਼ਨ ਸਿੰਘ ਕਾਰਜਕਾਰੀ ਮੈਂਬਰ, ਗੁਰਮੀਤ ਸਿੰਘ ਕਾਰਜਕਾਰੀ ਮੈਂਬਰ, ਚਮਕੌਰ ਸਿੰਘ ਮੈਂਬਰ ਕਾਰਜਕਾਰੀ, ਨਿਰਮਲ ਸਿੰਘ ਕਾਰਜਕਾਰੀ ਮੈਂਬਰ, ਤਰਸੇਮ ਸਿੰਘ ਖਾਲਸਾ ਕਾਰਜਕਾਰੀ ਮੈਂਬਰ ਲਏ ਅਤੇ ਕਮੇਟੀ ਦਾ ਹੋਰ ਵਿਸਥਾਰ ਕਰਨ ਦਾ ਹੱਕ ਉਕਤ ਕਮੇਟੀ ਨੂੰ ਦਿੱਤਾ ਗਿਆ | ਚੁਣੀ ਗਈ ਕਮੇਟੀ ਵਲੋਂ ਸਮੁੱਚੇ ਭਾਈਚਾਰੇ ਅਤੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਨਿਰਮਾਣ ਅਤੇ ਹੋਰ ਕਾਰਜਾਂ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਉਟੀ ਨਿਭਾਉਣ ਦਾ ਵਅਦਾ ਕੀਤਾ | ਇਸ ਮੌਕੇ ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ ਟੱਲੇਵਾਲ, ਰੁਪਿੰਦਰ ਸਿੰਘ ਨਾਨਕ ਕਾਰ ਬਜਾਰ, ਜਗਸੀਰ ਸਿੰਘ, ਸਿਮਰਜੀਤ ਸਿੰਘ ਨਾਨਕ ਕਾਰ ਬਜਾਰ, ਬਲਵਿੰਦਰ ਸਿੰਘ ਭੋਲਾ ਸਕੈਟਰੀ ਦਲਵਾਰਾ ਸਿੰਘ, ਭਜਨ ਸਿੰਘ ਸੇਵਾ ਮੁਕਤ ਬੀ.ਡੀ.ਪੀ.ਓ., ਬਚਿੱਤਰ ਸਿੰਘ ਧਾਲੀਵਾਲ ਸਰਪੰਚ ਰਾਏਸਰ, ਬੇਅੰਤ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਦਿਲਪ੍ਰੀਤ ਸਿੰਘ ਹੈਰੀ ਹਮੀਦੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਵਾਈ |