07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਭੋਤਨਾ ਦੇ ਗੁਰਦੁਆਰਾ ਬਾਬਾ ਸਿੱਧ ਭੋਇ ਵਲੋਂ ਨਗਰ ਕੀਰਤਨ ਸਜਾਇਆ <br/>

ਪਿੰਡ ਭੋਤਨਾ ਵਿਖੇ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਸਾਹਿਬਾਨ | ਤਸਵੀਰ : ਸੋਨੀ ਚੀਮਾ <br/> 02-03-2026
ਟੱਲੇਵਾਲ, 1 ਮਾਰਚ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਗੁਰਦੁਆਰਾ ਸਿੱਧ ਭੋਇੰ ਦੇ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਚ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦਾ ਪਿੰਡ ਦੀਆਂ ਸਮੁੱਚੀਆਂ ਪੱਤੀਆ ਵਿਖੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਢਾਡੀ ਕਵੀਸ਼ਰੀ ਜਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਹੋਰਨਾਂ ਤੋਂ ਇਲਾਵਾ ਪ੍ਰਧਾਨ ਬਲੌਰ ਸਿੰਘ, ਬਲਦੇਵ ਸਿੰਘ ਨੰਬਰਦਾਰ, ਨਿਰਮਲ ਸਿੰਘ, ਗੁਰਮੀਤ ਸਿੰਘ, ਲਾਭ ਸਿੰਘ, ਅਜੈਬ ਸਿੰਘ, ਬਚਿੱਤਰ ਸਿੰਘ, ਸੰਧੂਰਾ ਸਿੰਘ, ਦਰਸ਼ਨ ਸਿੰਘ, ਫਤਿਹ ਸਿੰਘ, ਜਗਸੀਰ ਸਿੰਘ, ਰਾਜਵਿੰਦਰ ਸਿੰਘ ਮੱਲ੍ਹੀ, ਗੁਰਦੁਆਰਾ ਪ੍ਰਬੰਧਕ ਪਾਤਸ਼ਾਹੀ ਛੇਵੀਂ ਪ੍ਰਧਾਨ ਤੇਜ਼ਾ ਸਿੰਘ, ਗੁਰਦੀਪ ਸਿੰਘ ਫੋੌਜੀ, ਬਲਵਿੰਦਰ ਸਿੰਘ ਸਾਬਕਾ ਪੰਚ, ਦਲਵਾਰ ਸਿੰਘ, ਸਿਮਰਜੀਤ ਸਿੰਘ, ਰੂਪਿੰਦਰ ਸਿੰਘ, ਮਾ: ਗੁਰਚਰਨ ਸਿੰਘ, ਬਾਬਾ ਅਮਨਦੀਪ ਸਿੰਘ ਗ੍ਰੰਥੀ, ਅਮਰਜੀਤ ਸਿੰਘ ਸੇਖੋਂ, ਅਮਨਦੀਪ ਸਿੰਘ ਸਟੂਡੀਓ, ਸਰਪੰਚ ਕੁਲਦੀਪ ਸਿੰਘ ਧਾਲੀਵਾਲ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ ਬੂਟਾ, ਦਲਜੀਤ ਸਿੰਘ ਮੈਂਬਰ, ਅਜੈਬ ਸਿੰਘ ਮੈਂਬਰ, ਸੰਦੀਪ ਸਿੰਘ, ਜਗਜੀਤ ਸਿੰਘ ਫੌਜੀ, ਸੁਖਪਾਲ ਸਿੰਘ ਮੈਂਬਰ, ਸੋਹਣ ਸਿੰਘ ਮੈਂਬਰ, ਹੈਰੀ ਧਾਲੀਵਾਲ ਮੈਂਬਰ, ਬਾਬਾ ਰਵੀਦਾਸ, ਹਰਦਿਆਲ ਸਿੰਘ, ਮਨਪ੍ਰੀਤ ਸਿੰਘ, ਭਜਨ ਸਿੰਘ ਬੀ.ਡੀ.ਪੀ.ਓ., ਗ੍ਰੰਥੀ ਇੰਦਰ ਸਿੰਘ, ਸਤਵਿੰਦਰ ਸਿੰਘ, ਕਾਲਾ ਸਿੰਘ, ਮਾ: ਗੁਰਪ੍ਰੀਤ ਸਿੰਘ, ਪਵਨਪ੍ਰੀਤ ਸਿੰਘ ਤੋਂ ਇਲਾਵਾ ਨੌਜਵਾਨ ਸਤਿਕਾਰ ਕਮੇਟੀ ਦੇ ਆਗੂਆਂ ਨੇ ਵੀ ਨਗਰ ਕੀਤਰਨ ਮੌਕੇ ਸੇਵਾ ਕੀਤੀ | ਸਟੇਜ ਦੇ ਫਰਜ ਮਾ: ਬਲਵੰਤ ਸਿੰਘ ਭੱਟੀ ਨੇ ਨਿਭਾਏ |

ਪਿਛਲੀ ਖ਼ਬਰ ਪਿੰਡ ਪੱਖੋਕੇ ਵਿਖੇ ਮਹਾਂਦਾਨੀ ਬਾਬਾ ਸੁੱਚਾ ਸਿੰਘ ਦੀ 56ਵੀਂ ਬਰਸੀ ਮੌਕੇ ਸਾਲਾਨਾ ਜੋੜ ਮੇਲਾ ਸਮਾਪਤ <br/> ਅਗਲੀ ਖ਼ਬਰ ਗੁਰਦੁਆਰਾ ਸਿੱਧ ਭੋਇ ਭੋਤਨਾ ਵਿਖੇ ਕਮੇਟੀ ਦਾ ਕੀਤਾ ਪੁਨਰ ਵਿਸਥਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।