07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਪੱਖੋਕੇ ਵਿਖੇ ਮਹਾਂਦਾਨੀ ਬਾਬਾ ਸੁੱਚਾ ਸਿੰਘ ਦੀ 56ਵੀਂ ਬਰਸੀ ਮੌਕੇ ਸਾਲਾਨਾ ਜੋੜ ਮੇਲਾ ਸਮਾਪਤ <br/>

ਪਿੰਡ ਪੱਖੋਕੇ ਵਿਖੇ ਕਰਵਾਏ ਧਾਰਮਿਕ ਸਮਾਗਮ ਦੀ ਤਸਵੀਰ | ਤਸਵੀਰ : ਸੁਰੇਸ਼ ਗੋਗੀ<br/> 02-03-2026

ਟੱਲੇਵਾਲ, 1 ਮਾਰਚ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਮਹਾਂਦਾਨੀ ਬਾਬਾ ਸੁੱਚਾ ਸਿੰਘ ਦੀ ਯਾਦ ਨੂੰ ਸਮਰਪਿਤ 56ਵੀਂ ਬਰਸੀ ਦੇ ਸਬੰਧ ਵਿਚ ਸਾਲਾਨਾ 3 ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸੁੱਚਾਸਰ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਨੇ ਦੱਸਿਆ ਕਿ ਤਿੰਨ ਰੋਜਾ ਸਮਾਗਮ ਦੌਰਾਨ ਜਿੱਥੇ ਸ੍ਰੀ ਆਖੰਡ ਪਾਠ ਸਾਹਿਬ ਭੋਗ ਪਾਏ ਗਏ, ਉੱਥੇ ਭਾਈ ਸਰਬਜੀਤ ਸਿੰਘ ਧੰੂਦਾ, ਭਾਈ ਜਸਵਿੰਦਰ ਸਿੰਘ, ਭਾਈ ਨਰਿੰਦਰਜੀਤ ਸਿੰਘ ਨੇ ਨੇ ਧਾਰਮਿਕ ਦੀਵਾਨ ਸਜਾਉਂਦਿਆ ਸੰਗਤ ਨੂੰ ਨਸ਼ਾ ਮੁਕਤ ਸਮਾਜ ਨਸ਼ਿਆਂ ਦਾ ਤਿਆਗ ਕਰ ਕੇ ਗੁਰਬਾਣੀ ਨਾਲ ਜੁੜਨਾ, ਬੱਚਿਆਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਵਾਉਣ, ਸਮਾਜਿਕ ਬੁਰਾਈਆਂ ਨੂੰ ਦੂਰ ਕਰ ਕੇ ਭਾਈਚਾਰਕ ਸਾਂਝ ਬਣਾਉਣ ਤੋਂ ਇਲਾਵਾ ਸੇਵਾ ਅਤੇ ਸਿਮਰਨ ਨੂੰ ਜੀਵਨ ਦਾ ਆਧਾਰ ਬਣਾਉਣ ਲਈ ਗੁਰਮਤਿ ਸਿਧਾਤਾਂ 'ਤੇ ਚੱਲਣ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਇਕਜੁੱਟ ਹੋਣ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਦੌਰਾਨ ਭਾਈ ਪਿ੍ਤਪਾਲ ਸਿੰਘ ਬਰਗਾੜੀ ਦੇ ਜਥੇ ਤੋਂ ਇਲਾਵਾ ਢਾਡੀ, ਕਵੀਸ਼ਰੀ ਜੱਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕੀਤੇ | ਇਸ ਮੌਕੇ ਹਰਮੇਲ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਫੌਜੀ, ਦਰਸ਼ਨ ਸਿੰਘ ਦਰਸੀ, ਗੁਰਤੇਜ ਸਿੰਘ ਗੋਰਾ, ਗੁਰਚਰਨ ਸਿੰਘ, ਰਾਮ ਸਿੰਘ, ਗੁਰਚਰਨ ਸਿੰਘ ਅਤੇ ਰਾਮ ਸਿੰਘ, ਨਿਰਮਲ ਸਿੰਘ, ਸੁਦਾਗਰ ਸਿੰਘ, ਸਰਪੰਚ ਗੁਰਚਰਨ ਸਿੰਘ ਤੋਂ ਇਲਾਵਾ ਕਲੱਬ ਆਗੂ, ਕਿਸਾਨ ਜਥੇਬੰਦੀਆਂ, ਪੰਚਾਇਤ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਬਾਲਾਜੀ ਮੰਦਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਸੰਪੰਨ <br/> ਅਗਲੀ ਖ਼ਬਰ ਪਿੰਡ ਭੋਤਨਾ ਦੇ ਗੁਰਦੁਆਰਾ ਬਾਬਾ ਸਿੱਧ ਭੋਇ ਵਲੋਂ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।